ਕਿੰਗਜ਼ ਇਲੈਵਨ ਪੰਜਾਬ ਦੇ ਵਿਦੇਸ਼ੀ ਖਿਡਾਰੀ Glenn Maxwell ਨੇ ਇੰਡੀਅਨ ਮੁਟਿਆਰ ਨਾਲ ਕਰਵਾਈ ਮੰਗਣੀ, ਖਿਡਾਰੀ ਦੇ ਰਹੇ ਨੇ ਮੁਬਾਰਕਾਂ

written by Lajwinder kaur | February 27, 2020

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸਦੇ ਰਾਹੀਂ ਕਲਾਕਾਰਾਂ ਤੋਂ ਲੈ ਕੇ ਖਿਡਾਰੀ ਆਪਣੀ ਖੁਸ਼ੀਆਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਅਜਿਹੇ ‘ਚ ਇੱਕ ਗੁੱਡ ਨਿਊਜ਼ ਆਈ ਹੈ ਕ੍ਰਿਕੇਟ ਜਗਤ ਤੋਂ । ਆਸਟਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈਲ (Glenn Maxwell) ਨੇ ਭਾਰਤੀ ਮੂਲ ਦੀ ਗਰਲਫਰੈਂਡ ਵਿੰਨੀ ਰਮਨ ਦੇ ਨਾਲ ਮੰਗਣੀ ਕਰਵਾ ਲਈ ਹੈ । ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਰਹਿ ਚੁੱਕੇ ਗਲੇਨ ਮੈਕਸਵੈਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਰਾਹੀਂ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਰਿੰਗ ਵਾਲੇ ਇਮੋਜ਼ੀ ਦੇ ਨਾਲ ਫੋਟੋ ਸ਼ੇਅਰ ਕੀਤੀ ਹੈ । ਇਸ ਪੋਸਟ ਉੱਤੇ ਫੈਨਜ਼ ਤੋਂ ਇਲਾਵਾ ਕ੍ਰਿਕੇਟ ਖਿਡਾਰੀ ਜਿਵੇਂ ਆਂਦਰੇ ਰਸਲ, ਜੇਮਸ ਐਂਡਰਸੰਨ, ਕ੍ਰਿਸ ਲੇਨ ਤੇ ਕਈ ਹੋਰ ਖਿਡਾਰੀਆਂ ਨੇ ਕਮੈਂਟਸ ਕਰਕੇ ਮੁਬਾਰਕਾਂ ਦਿੱਤੀਆਂ ਨੇ ।

View this post on Instagram
 

?

A post shared by Glenn Maxwell (@gmaxi_32) on

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ ਗਲੇਨ ਮੈਕਸਵੈਲ ਅਤੇ ਵਿੰਨੀ ਲੰਮੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ । ਭਾਰਤੀ ਮੂਲ ਦੀ ਵਿੰਨੀ ਰਮਨ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਮੰਗਣੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਪਿਛਲੇ ਹਫ਼ਤੇ ਮੇਰੇ ਮਨਪਸੰਦ ਵਿਅਕਤੀ ਨੇ ਮੈਨੂੰ ਵਿਆਹ ਕਰਾਉਣ ਲਈ ਪੁੱਛਿਆ ਤੇ ਮੈਂ ਹਾਂ ਕਿਹਾ ।’
 
View this post on Instagram
 

Happy Valentine’s Day @gmaxi_32 ❤️ thanks for always getting in on my mirror selfies #forthegram #instagraminfluenza

A post shared by VINI (@vini.raman) on

ਦੱਸ ਦਈਏ ਗਲੇਨ ਮੈਕਸਵੈਲ ਨੇ ਹਾਲ ਹੀ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਰੇਕ ਲਿਆ ਸੀ । ਮੈਕਸਵੈੱਲ ਨੇ ਆਪਣੀ ਮਾਨਸਿਕ ਸਿਹਤ ਦੇ ਚੱਲਦੇ ਕ੍ਰਿਕੇਟ ਤੋਂ ਬਰੇਕ ਲਈ ਸੀ । ਮੈਕਸਵੈੱਲ ਨੇ ਦੱਸਿਆ ਸੀ ਕਿ ਇਸ ਮੁਸ਼ਕਿਲ ਸਮੇਂ ਵਿੱਚੋਂ ਲੰਘਣ ‘ਚ ਵਿੰਨੀ ਰਮਨ ਦਾ ਵੱਡਾ ਹੱਥ ਸੀ । ਵਿੰਨੀ ਰਮਨ ਜੋ ਕਿ ਪ੍ਰੋਫੈਸ਼ਨ ਵੱਜੋਂ ਮੈਲਬਰਨ ‘ਚ ਫਾਰਮਾਸਿਸਟ ਹੈ ।

0 Comments
0

You may also like