ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸਕਾਟਲੈਂਡ ‘ਚ ਗੋਲਡਨ ਸਟਾਰ ਮਲਕੀਤ ਸਿੰਘ ਨੇ ਕੀਤਾ ਪਹਿਲਾ ਲਾਈਵ ਸ਼ੋਅ

written by Shaminder | August 10, 2021

ਲਾਕਡਾਊਨ ਤੋਂ ਬਾਅਦ ਜ਼ਿੰਦਗੀ ਮੁੜ ਤੋਂ ਪਟਰੀ ‘ਤੇ ਆ ਰਹੀ ਹੈ । ਹੌਲੀ ਹੌਲੀ ਸਿਨੇਮਾ ਹਾਲ, ਮਨੋਰੰਜਨ ਇੰਡਸਟਰੀ ‘ਚ ਸ਼ੂਟਿੰਗਸ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਹੁਣ ਵਿਦੇਸ਼ਾਂ ‘ਚ ਸ਼ੋਅ ਕਰਨ ਲੱਗ ਪਏ ਹਨ । ਇਸੇ ਲੜੀ ਦੇ ਤਹਿਤ ਗੋਲਡਨ ਸਟਾਰ ਮਲਕੀਤ ਸਿੰਘ  (Malkit Singh Golden Star)ਵੀ ਸਰਗਰਮ ਹਨ । ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਾਅਦ ਗਲਾਸਗੋ ਸਕਾਟਲੈਂਡ ‘ਚ ਪਹਿਲਾ ਲਾਈਵ ਸ਼ੋਅ ਕੀਤਾ ।

Malkit,, -min Image From Instagram

ਹੋਰ ਪੜ੍ਹੋ :  ਅਰਜੁਨ ਕਪੂਰ ਸੋਨ ਤਗਮਾ ਜੇਤੂ ਨੀਰਜ ਚੋਪੜਾ ਦੀ ਇਸ ਗੱਲ ਤੋਂ ਹੋਏ ਪ੍ਰਭਾਵਿਤ 

ਇਸ ਸ਼ੋਅ ‘ਚ ਗਾਇਕ ਮਲਕੀਤ ਸਿੰਘ  (Malkit Singh Golden Star)ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਤੇ ਆਪਣੀ ਪਰਫਾਰਮੈਂਸ ਦਿੱਤੀ । ਇਸ ਲਾਈਵ ਸ਼ੋਅ ‘ਚ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ ਅਤੇ ਲੋਕਾਂ ਨੇ ਵੀ ਇਸ ਲਾਈਵ ਸ਼ੋਅ ਦਾ ਖੂਬ ਅਨੰਦ ਮਾਣਿਆ । ਇਸ ਸ਼ੋਅ ‘ਚ ਹਰ ਕੋਈ ਥਿਰਕਦਾ ਹੋਇਆ ਨਜ਼ਰ ਆਇਆ । ਮਲਕੀਤ ਸਿੰਘ ਨੇ ਆਪਣੇ ਗੀਤਾਂ ਨਾਲ ਅਜਿਹਾ ਸਮਾਂ ਬੰਨਿਆ ਕਿ ਹਰ ਕੋਈ ਮੰਤਰ ਮੁਗਧ ਹੋ ਗਿਆ ।


ਮਲਕੀਤ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਨੂੰ ਇੰਡਸਟਰੀ ‘ਚ ਗੋਲਡਨ ਸਟਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।

Malkit Singh -min Image From Instagram

ਉਨ੍ਹਾਂ ਨੇ ਤੂਤਕ ਤੂਤਕ ਤੂਤੀਆਂ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ, ਗੁੜ ਨਾਲੋਂ ਇਸ਼ਕ ਮਿੱਠਾ ਸਣੇ ਕਈ ਹਿੱਟ ਗੀਤ ਦਿੱਤੇ ਹਨ ਜੋ ਅੱਜ ਵੀ ਓਨੇ ਹੀ ਮਕਬੂਲ ਹਨ ਜਿੰਨੇ ਕਿ ਨੱਬੇ ਦੇ ਦਹਾਕੇ ‘ਚ ਸੁਣੇ ਜਾਂਦੇ ਸਨ ।

 

0 Comments
0

You may also like