ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਦੇ ਫੈਨਜ਼ ਲਈ ਗੁੱਡ ਨਿਊਜ਼, ‘ਹੌਸਲਾ ਰੱਖ’ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ OTT  ‘ਤੇ

written by Lajwinder kaur | November 24, 2021

ਲਓ ਜੀ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਦੇ ਫੈਨਜ਼ ਦੇ ਲਈ ਖੁਸ਼ਖਬਰੀ ਹੈ। ਜੀ ਹਾਂ ਹੌਸਲਾ ਰੱਖ’ ਫ਼ਿਲਮ ਸਿਨੇਮਾ ਘਰਾਂ 'ਚ ਧੂਮਾਂ ਪਾਉਣ ਤੋਂ ਬਾਅਦ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਲਈ ਤਿਆਰ ਹੈ। ਜੀ ਹਾਂ ਐਮਾਜ਼ੋਨ ਪ੍ਰਾਈਮ ਵੀਡੀਓ ਨੇ 24 ਨਵੰਬਰ, 2021 ਨੂੰ ਭਾਰਤ ਤੇ 240 ਦੇਸ਼ਾਂ ’ਚ ਦਿਲਜੀਤ ਦੋਸਾਂਝ ਸਟਾਰਰ ਬਹੁਤ ਚਰਚਿਤ ਫ਼ਿਲਮ ‘ਹੌਂਸਲਾ ਰੱਖ’ ਨੂੰ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਐਮਾਜ਼ੋਨ ਪ੍ਰਾਈਮ ਵੀਡੀਓ ਨੇ ਆਪਣੇ ਯੂਟਿਊਬ ਚੈਨਲ ਉੱਤੇ  ਫ਼ਿਲਮ ਹੌਸਲਾ ਰੱਖ ਦਾ ਟ੍ਰੇਲਰ ਰਿਲੀਜ਼ ਕਰਦੇ ਹੋਏ ਇਹ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ ਹੈ। ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਅਤੇ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਕਾਫੀ ਜ਼ਿਆਦਾ ਉਤਸੁਕ ਹਨ।

ਹੋਰ ਪੜ੍ਹੋ : ‘ਹੌਸਲਾ ਰੱਖ’ ਫ਼ਿਲਮ ਨੇ ਗੱਡੇ ਕਾਮਯਾਬੀ ਦੇ ਝੰਡੇ, ਇੰਡੀਆ ਦੀ ਦੂਜੀ ਫ਼ਿਲਮ ਹੈ ਜੋ ‘North America’ ਦੀ ਟੌਪ 10 ਸੂਚੀ ‘ਚ ਹੋਈ ਸ਼ਮਿਲ

ਕਾਮੇਡੀ ਜੌਨਰ ਵਾਲੀ ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਅਤੇ ਸ਼ਿੰਦਾ ਗਰੇਵਾਲ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤਾ ਅਤੇ ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ। ਪਿਓ-ਪੁੱਤ ਦੇ ਰਿਸ਼ਤੇ ਦੇ ਅਧਾਰਿਤ ਬਣੀ ਇਸ ਫ਼ਿਲਮ ’ਚ ਦਿਲਜੀਤ ਦੋਸਾਂਝਸ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਅਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾ ’ਚ ਹਨ। ‘ਹੌਸਲਾ ਰੱਖ’ ਫ਼ਿਲਮ ਨੂੰ ਸਿਨੇਮਾਘਰਾਂ ’ਚ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਇਹ ਅੱਜ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। ਥਿੰਦ ਮੋਸ਼ਨ ਫ਼ਿਲਮਜ਼ ਐਂਡ ਸਟੋਰੀ ਟਾਈਮ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਦਲਜੀਤ ਥਿੰਦ ਵਲੋਂ ਸਾਂਝੇ ਤੌਰ ’ਤੇ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ।

Shehnaaz-Diljit Dosanjh

ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ Bear Grylls ਦਾ ਨਵਾਂ ਵੀਡੀਓ ਆਇਆ ਸਾਹਮਣੇ, Bear Grylls ਨੂੰ ਪੰਜਾਬੀ ਗੀਤ ਉੱਤੇ ਨੱਚਾਉਣਾ ਚਾਹੁੰਦੇ ਨੇ ਵਿੱਕੀ

ਕੈਨੇਡਾ ਦੇ ਵੈਨਕੂਵਰ ਦੀ ਪਿੱਠ ਭੂਮੀ ’ਤੇ ਬਣੀ ‘ਹੌਂਸਲਾ ਰੱਖ’ ਦੀ ਕਹਾਣੀ ਇਕ ਪਿਆਰੇ ਜਿਹੇ ਪੰਜਾਬੀ ਵਿਅਕਤੀ ਦੀ ਹੈ, ਜੋ ਇਕ ਸਿੰਗਲ ਪਿਤਾ ਵੀ ਹੈ, ਜਿਸ ਦੀ ਜ਼ਿੰਦਗੀ ਉਸ ਦੇ 7 ਸਾਲ ਦੇ ਬੇਟੇ ਦੇ ਆਲੇ-ਦੁਆਲੇ ਘੁੰਮਦੀ ਹੈ। ਸ਼ਹਿਨਾਜ਼ ਗਿੱਲ ਜੋ ਕਿ ਫ਼ਿਲਮ ਚ ਸ਼ਿੰਦੇ ਦੀ ਮਾਂ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਕਾਮੇਡੀ ਤੇ ਦਿਲ ਨੂੰ ਛੂਹ ਲੈਣ ਵਾਲੇ ਇਮੋਸ਼ਨਲ ਪਲਾਂ ਨਾਲ ਭਰਪੂਰ ‘ਹੌਸਲਾ ਰੱਖ’ ਮਾਡਰਨ ਦਿਨਾਂ ਦੇ ਰਿਸ਼ਤਿਆਂ ’ਤੇ ਇਕ ਮਨੋਰੰਜਕ ਫ਼ਿਲਮ ਹੈ।

 

ਐਮਾਜ਼ੋਨ ਪ੍ਰਾਈਮ ਵੀਡੀਓ ਦੇ ਸਹਿਯੋਗ ਦੇ ਨਾਲ ਇਹ  ਖ਼ੂਬਸੂਰਤ ਕਹਾਣੀ ਹੁਣ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚ ਪਾਵੇਗੀ। ਜੀ ਹਾਂ ਕੋਵਿਡ-19 ਕਰਕੇ ਕਈ ਦੇਸ਼ਾਂ ਚ ਅਜੇ ਵੀ ਸਿਨੇਮਾ ਘਰਾਂ ਦੀ ਓਪਨਿੰਗ ਉੱਤੇ ਪਾਬੰਦੀ ਲੱਗੀ ਹੋਈ ਹੈ। ਪਰ ਹੁਣ ਜੇ ਇਹ ਫ਼ਿਲਮ ਐਮਾਜ਼ੋਨ ਓਟੀਟੀ ਉੱਤੇ ਰਿਲੀਜ਼ ਹੋ ਰਹੀ ਹੈ ਤਾਂ ਇਹ ਹਰ ਇੱਕ ਤੱਕ ਪਹੁੰਚ ਪਾਵੇਗੀ। ‘ਹੌਸਲਾ ਰੱਖ’ 24 ਨਵੰਬਰ ਨੂੰ ਭਾਰਤ ਅਤੇ 240 ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਵੀਡੀਓ ’ਤੇ ਪੰਜਾਬੀ ’ਚ ਰਿਲੀਜ਼ ਹੋਵੇਗੀ।

You may also like