ਪੰਜਾਬੀ ਸਿਤਾਰਿਆਂ ਨਾਲ ਭਰਿਆ ਹੋਵੇਗਾ ‘ਮਿਸ ਪੀਟੀਸੀ ਪੰਜਾਬੀ-2019’ ਦਾ ਗਰੈਂਡ ਫਿਨਾਲੇ, ਲੱਗੇਗਾ ਮਿਊਜ਼ਿਕ ਤੇ ਮਸਤੀ ਦਾ ਤੜਕਾ

Written by  Lajwinder kaur   |  October 13th 2019 11:51 AM  |  Updated: October 15th 2019 10:04 AM

ਪੰਜਾਬੀ ਸਿਤਾਰਿਆਂ ਨਾਲ ਭਰਿਆ ਹੋਵੇਗਾ ‘ਮਿਸ ਪੀਟੀਸੀ ਪੰਜਾਬੀ-2019’ ਦਾ ਗਰੈਂਡ ਫਿਨਾਲੇ, ਲੱਗੇਗਾ ਮਿਊਜ਼ਿਕ ਤੇ ਮਸਤੀ ਦਾ ਤੜਕਾ

ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਆਪਣੇ ਅਖੀਰਲੇ ਮੁਕਾਮ ਉੱਤੇ ਪਹੁੰਚ ਚੁੱਕਿਆ ਹੈ। ਜੀ ਹਾਂ ਚੁਣੀਆਂ ਹੋਈਆਂ ਮੁਟਿਆਰਾਂ ਨੇ ਵੱਖ-ਵੱਖ ਚਣੌਤੀਆਂ ਨੂੰ ਪਾਰ ਕੀਤਾ ਹੈ। ਇਹ ਮੁਟਿਆਰਾਂ ‘ਮਿਸ ਪੀਟੀਸੀ ਪੰਜਾਬੀ 2019’ ਦੇ ਤਾਜ਼ ਨੂੰ ਹਾਸਿਲ ਕਰਨ ਲਈ ਸਿਰਫ ਇੱਕ ਕਦਮ ਦੂਰ ਨੇ। ਜਿਸਦਾ ਫੈਸਲਾ 20 ਅਕਤੂਬਰ ਨੂੰ ਹੋ ਜਾਵੇਗਾ ਕਿ ‘ਮਿਸ ਪੀਟੀਸੀ ਪੰਜਾਬੀ 2019’ ਦਾ ਤਾਜ਼ ਕਿਸ ਇੱਕ ਮੁਟਿਆਰ ਦੇ ਸਿਰ ਉੱਤੇ ਸੱਜੇਗਾ। ਇਸ ਸ਼ੋਅ ਦਾ ਗਰੈਂਡ ਫਿਨਾਲੇ ਜੋ ਕਿ 20 ਅਕਤੂਬਰ ਨੂੰ ਹੋਣ ਜਾ ਰਿਹਾ ਹੈ।

ਹੋਰ ਵੇਖੋ:ਮਨੀ ਔਜਲਾ ਕਰਨਾ ਚਾਹੁੰਦੇ ਨੇ ਬਰੈਂਪਟਨ ‘ਚ ਦੁੱਖ ਹੰਢਾ ਰਹੀ ਪੰਜਾਬੀ ਭੈਣ ਦੀ ਮਦਦ, ਵੀਡੀਓ ਸਾਂਝਾ ਕਰਕੇ ਜਾਣਕਾਰੀ ਦੇਣ ਲਈ ਕੀਤੀ ਬੇਨਤੀ

20 ਅਕਤੂਬਰ ਦੀ ਸ਼ਾਮ ਭਰੀ ਹੋਵੇਗੀ ਪੰਜਾਬੀ ਸਿਤਾਰਿਆਂ ਦੇ ਨਾਲ ਜਿਸ ‘ਚ ਪੰਜਾਬੀ ਗਾਇਕ ਆਪਣੀ ਪਰਫਾਰਮੈਂਸ ਨਾਲ ਲਗਾਉਣਗੇ ਪੀਟੀਸੀ ਦੇ ਸਟੇਜ ‘ਤੇ ਰੌਣਕਾਂ। ਜੀ ਹਾਂ ਜੈਜ਼ੀ ਬੀ, ਨਿੰਜਾ, ਗੁਰਨਾਮ ਭੁੱਲਰ, ਜ਼ੋਰਾ ਰੰਧਾਵਾ ਤੇ ਨੇਹਾ ਭਸੀਨ ਹੋਰ ਤੋਂ ਇਲਾਵਾ ਮਿਸ ਪੀਟੀਸੀ ਪੰਜਾਬੀ ਦੇ ਜੱਜਸ ਬੌਬੀ ਲਾਇਲ, ਗੁਰਪ੍ਰੀਤ ਚੱਡਾ, ਸਤਿੰਦਰ ਸੱਤੀ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਮਿਊਜ਼ਿਕ ਤੇ ਮਸਤੀ ਦਾ ਹਿੱਸਾ ਬਣਨ ਲਈ 20 ਅਕਤੂਬਰ ਨੂੰ ਸ਼ਾਮ 6.00 ਵਜੇ ਪਹੁੰਚੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਰਾਤ 7.15 ਵਜੇ ਪੀਟੀਸੀ ਪੰਜਾਬੀ ’ਤੇ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network