31 ਜੁਲਾਈ ਨੂੰ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਗ੍ਰੈਂਡ ਫਿਨਾਲੇ

Written by  Shaminder   |  July 25th 2020 02:12 PM  |  Updated: July 25th 2020 02:12 PM

31 ਜੁਲਾਈ ਨੂੰ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਗ੍ਰੈਂਡ ਫਿਨਾਲੇ

ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਸਫ਼ਰ ਆਪਣੇ ਆਖਰੀ ਪੜਾਅ ‘ਤੇ ਪਹੁੰਚ ਚੁੱਕਿਆ ਹੈ । ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਗ੍ਰੈਂਡ ਫਿਨਾਲੇ ਤੱਕ ਪਹੁੰਚ ਚੁੱਕਿਆ ਹੈ । ਇਸ ਸੀਜ਼ਨ ‘ਚ ਕਿਹੜੀ ਪ੍ਰਤੀਭਾਗੀ ਸੈਲੀਬ੍ਰੇਟੀ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ । ਇਸ ਦਾ ਖੁਲਾਸਾ ਜਲਦ ਹੀ ਹੋਣ ਵਾਲਾ ਹੈ । ਕਿਉਂਕਿ ਜੋ ਪ੍ਰਤੀਭਾਗੀ ਫਾਈਨਲ ‘ਚ ਪਹੁੰਚੇ ਹਨ ਉਨ੍ਹਾਂ ਵਿੱਚੋਂ ਕੋਈ ਇੱਕ ਹੀ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਜੇਤੂ ਬਣੇਗਾ ।

https://www.instagram.com/p/CDBxlw8h2WH/

ਸੋ ਤੁਸੀਂ ਵੀ ਖਾਣਿਆਂ ਦੇ ਇਸ ਸੁਆਦਲੇ ਸਫ਼ਰ ਦੇ ਦੌਰਾਨ ਸਾਡੇ ਨਾਲ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਗ੍ਰੈਂਡ ਫਿਨਾਲੇ । ਜਲਦ ਆ ਰਿਹਾ ਹੈ ਪੀਟੀਸੀ ਪੰਜਾਬੀ ‘ਤੇ, ਦਿਨ ਅਤੇ ਸਮਾਂ ਨੋਟ ਕਰ ਲਓ । 31 ਜੁਲਾਈ, ਦਿਨ ਸ਼ੁੱਕਰਵਾਰ, ਰਾਤ ਨੂੰ 8:30 ਵਜੇ । ਦੱਸ ਦਈਏ ਕਿ ਇਸ ਸੀਜ਼ਨ ‘ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਜਾ ਕੇ ਸਾਡੀ ਟੀਮ ਨੇ ਖਾਣਾ ਬਨਾਉਣ ਦਾ ਸ਼ੌਂਕ ਰੱਖਣ ਵਾਲੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹੈ ਅਤੇ ਦੁਨੀਆ ਭਰ ‘ਚ ਇਨ੍ਹਾਂ ਪ੍ਰਤੀਭਾਗੀਆਂ ਨੂੰ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਮਿਲਿਆ ਹੈ । ਪਰ ਹੁਣ ਵੇਖਣਾ ਇਹ ਹੋਵੇਗਾ ਕਿ ਗ੍ਰੈਂਡ ਫਿਨਾਲੇ ‘ਚ ਕਿਸ ਦੇ ਸਿਰ ‘ਤੇ ਪੰਜਾਬ ਦੇ ਸੁਪਰ ਸ਼ੈੱਫ-5 ਦਾ ਤਾਜ ਸੱਜੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network