ਕਾਮੇਡੀਅਨ ਜਗਦੀਪ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ, ਪ੍ਰਸ਼ੰਸਕਾਂ ਨੇ ਦਿੱਤੀ ਸ਼ਰਧਾਂਜਲੀ
ਕਾਮੇਡੀਅਨ ਜਗਦੀਪ ਨੂੰ ਮੁੰਬਈ ਸਥਿਤ ਸ਼ੀਆ ਕਬਰਸਤਾਨ 'ਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਇਸ ਮੌਕੇ 'ਤੇ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਲਗਪਗ 6 ਦਹਾਕਿਆਂ ਦੇ ਸ਼ਾਨਦਾਰ ਕਰੀਅਰ 'ਚ ਜਗਦੀਪ ਨੇ ਹਿੰਦੀ ਸਿਨੇਮਾ 'ਚ ਕਈ ਅਹਿਮ ਭੂਮਿਕਾਵਾਂ ਨਿਭਾਈਆਂ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਗਦੀਪ ਬੁੱਧਵਾਰ ਰਾਤ ਕਰੀਬ 8.30 ਵਜੇ ਸਾਰਿਆਂ ਨੂੰ ਅਲਵਿਦਾ ਕਹਿ ਗਏ ਸਨ।
https://www.instagram.com/p/CCa4JM-JZVG/?utm_source=ig_web_copy_link
81 ਸਾਲ ਦੇ ਜਗਦੀਪ ਨੂੰ ਉਮਰ ਕਾਰਨ ਸਿਹਤ ਸਬੰਧੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਉਨ੍ਹਾਂ ਦੀਆਂ ਅੰਤਿਮ ਰਸਮਾਂ ਵੀਰਵਾਰ ਦੁਪਹਿਰ ਨੂੰ ਕੀਤੀਆਂ ਗਈਆਂ । ਜਗਦੀਪ ਦੀ ਦੇਹ ਨੂੰ ਮੋਢਾ ਦੇਣ ਲਈ ਕਈ ਦੋਸਤ ਅਤੇ ਸ਼ੁਭਚਿੰਤਕ ਪਹੁੰਚੇ। ਬੇਟੇ ਜਾਵੇਦ ਜਾਫ਼ਰੀ ਅਤੇ ਨਵੇਦ ਜਾਫ਼ਰੀ ਨੇ ਆਪਣੇ ਮੋਢਿਆਂ 'ਤੇ ਪਿਤਾ ਨੂੰ ਕਬਰਸਤਾਨ ਪਹੁੰਚਾਇਆ।
https://www.instagram.com/p/CCalppkA78s/
https://www.instagram.com/p/CCajoHeA4x0/?utm_source=ig_web_copy_link
ਜਾਵੇਦ ਦੇ ਬੇਟੇ ਮੀਜ਼ਾਨ ਵੀ ਆਪਣੇ ਮਹਾਨ ਦਾਦਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਜਾਨੀ ਲੀਵਰ ਨੇ ਜਗਦੀਪ ਨੂੰ ਯਾਦ ਕਰਦਿਆਂ ਟਵੀਟ ਕੀਤਾ, ਇਹ ਰਿਸ਼ਤਾ ਟੁੱਟੇ ਨਾ ਮੇਰੀ ਪਹਿਲੀ ਫਿਲਮ ਸੀ ਅਤੇ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ, ਪਰ ਇਸ ਮਹਾਨ ਜਗਦੀਪ ਭਰਾ ਮੇਰੇ ਨਾਲ ਸੀ। ਤੁਹਾਨੂੰ ਮਿਸ ਕਰਾਂਗੇ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪਰਿਵਾਰ ਲਈ ਸਾਡੀਆਂ ਸੰਵੇਦਨਾਵਾਂ। ਜਾਨੀ ਲੀਵਰ ਜਗਦੀਪ ਦੇ ਅੰਤਿਮ ਦਰਸ਼ਨਾਂ ਲਈ ਵੀ ਪਹੁੰਚੇ।
https://www.instagram.com/p/CCaugHgAnM4/