ਕਦੇ ਸੁਣਿਆ ਹੈ ਖੁਦ ਨਾਲ ਵਿਆਹ ਕਰਵਾਉਣ ਬਾਰੇ! ਵਡੋਦਰਾ ਦੀ ਇੱਕ ਔਰਤ ਨੇ ਕਰਵਾਇਆ ਖੁਦ ਨਾਲ ਵਿਆਹ

written by Shaminder | June 02, 2022

ਕਦੇ ਤੁਸੀਂ ਖੁਦ ਨਾਲ ਵਿਆਹ ਕਰਵਾਉਣ ਬਾਰੇ ਸੁਣਿਆ ਹੈ । ਨਹੀਂ ਸੁiਣਆ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਖੁਦ ਦੇ ਨਾਲ ਵਿਆਹ ਕਰਵਾਇਆ ਹੈ ।ਸਾਡੀ ਇਹ ਗੱਲ ਸ਼ਾਇਦ ਤੁਹਾਨੂੰ ਸੁਨਣ ‘ਚ ਅਜੀਬ ਲੱਗਦੀ ਹੋਵੇ, ਪਰ ਇਹ ਹੈ ਬਿਲਕੁਲ ਸੱਚ। ਜੀ ਹਾਂ ਵਡੋਦਰਾ (vadodara)ਦੀ ਰਹਿਣ ਵਾਲੀ ਇੱਕ ਔਰਤ ਨੇ ਖੁਦ ਦੇ ਨਾਲ ਵਿਆਹ (Wedding) ਕਰਵਾਇਆ ਹੈ ।

dulhan, image From google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ, ਕਿਹਾ ਸੀ ‘ਪੰਜਾਬੀਆਂ ਦਾ ਨਾਮ ਚਮਕਾਉਣਾ ਪੂਰੀ ਦੁਨੀਆ ‘ਚ’

ਕਸ਼ਮਾ ਬਿੰਦੂ ਨਾਂਅ ਦੀ ਇਸ ਔਰਤ ਨੇ ਕਿਹਾ ਕਿ ਉਸ ਨੇ ਆਪਣੇ ਆਪ ਪ੍ਰਤੀ ਵੱਚਨਬੱਧਤ ਅਤੇ ਸਵੈ ਸਵੀਕ੍ਰਿਤੀ ਦਾ ਕੰਮ ਹੈ । 24 ਸਾਲ ਦੀ ਕੁੜੀ ਕਸ਼ਮਾ ਬਿੰਦੂ ਨੇ ਕਿਹਾ ਕਿ ਇਸ ਨੂੰ ਇੱਕਲੇ ਵਿਆਹ ਜਾਂ ਸਵੈ ਵਿਆਹ ਕਿਹਾ ਜਾਂਦਾ ਹੈ ।

dulhan,,, image From google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਫਾਜ਼ਿਲਪੁਰੀਆ ਦੀ ਕਲਾਕਾਰਾਂ ਨੂੰ ਇੱਕਜੁਟ ਹੋਣ ਦੀ ਅਪੀਲ, ਕਿਹਾ ‘ਜੋ ਅੱਜ ਸਿੱਧੂ ਮੂਸੇਵਾਲਾ ਦੇ ਨਾਲ ਹੋਇਆ, ਕੱਲ੍ਹ ਸਾਡੇ ਨਾਲ ਹੋ ਸਕਦਾ’

ਖ਼ਬਰਾਂ ਮੁਤਾਬਕ ‘ਮੈਂ ਕਦੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ, ਪਰ ਮੈਂ ਲਾੜੀ ਜ਼ਰੂਰ ਬਣਨਾ ਚਾਹੁੰਦੀ ਸੀ । ਇਸੇ ਦੇ ਚੱਲਦਿਆਂ ਮੈਂ ਖੁਦ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ।

kashma bindu ,, image From google

ਉਸ ਨੇ ਅਜਿਹੀ ਕਿਸੇ ਔਰਤ ਨੂੰ ਵੀ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਿਸ ਨੇ ਕਦੇ ਖੁਦ ਦੇ ਨਾਲ ਵਿਆਹ ਕਰਵਾਇਆ ਹੋਵੇ ਜਾਂ ਦੇਸ਼ ‘ਚ ਕਦੇ ਇੱਕਲੀ ਵਿਆਹ ਦਾ ਤਜਰਬਾ ਕੀਤਾ ਹੋਵੇ । ਪਰ ਉਸ ਦਾ ਮੰਨਣਾ ਹੈ ਕਿ ਉਸ ਦਾ ਵਿਆਹ ਦੇਸ਼ ‘ਚ ਇਹ ਪਹਿਲਾ ਮਾਮਲਾ ਹੋਵੇਗਾ ।ਇਸ ਔਰਤ ਵੱਲੋਂ ਚੁੱਕੇ ਗਏ ਇਸ ਕਦਮ ਦੇ ਨਾਲ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।

 

You may also like