ਰਣਵੀਰ ਸਿੰਘ ਨੇ ‘ਦੂਰੀ’ ਗੀਤ ਦੇ ਨਾਲ ਸਭ ਨੂੰ ਕੀਤਾ ਭਾਵੁਕ, ਦੇਖੋ ਵੀਡੀਓ

Written by  Lajwinder kaur   |  January 28th 2019 03:17 PM  |  Updated: January 28th 2019 03:20 PM

ਰਣਵੀਰ ਸਿੰਘ ਨੇ ‘ਦੂਰੀ’ ਗੀਤ ਦੇ ਨਾਲ ਸਭ ਨੂੰ ਕੀਤਾ ਭਾਵੁਕ, ਦੇਖੋ ਵੀਡੀਓ

ਰਣਵੀਰ ਸਿੰਘ ਜੋ ਕਿ ਬਹੁਤ ਜਲਦ ਆਲੀਆ ਭੱਟ ਦੇ ਨਾਲ ਸਿਲਵਰ ਸਕਰੀਨ ‘ਤੇ ਨਜ਼ਰ ਆਉਣਗੇ। ਬਾਲੀਵੁੱਡ ਦੀ ਮੂਵੀ 'ਗਲੀ ਬੁਆਏ' ਜਿਸ ਦੇ ਬੈਕ ਟੂ ਬੈਕ ਗੀਤ ਆ ਰਹੇ ਨੇ ਤੇ ਰਣਵੀਰ ਸਿੰਘ ਆਪਣੀ ਆਵਾਜ਼ ਦੇ ਨਾਲ ਨਵਾਂ ਗੀਤ ‘ਦੂਰੀ’ ਲੈ ਕੇ ਆਏ ਨੇ। ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੋਂ ਵੀਡੀਓ ਨੂੰ ਸ਼ੇਅਰ ਕਰ ਕੇ ਦੱਸਿਆ ਹੈ ਕਿ ‘ਦੂਰੀ’ ਗੀਤ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ: 2019 ਦਾ ਪਹਿਲਾਂ ਗੀਤ ਲੈ ਕੇ ਆ ਰਹੇ ਨੇ ਬੱਬਲ ਰਾਏ

ਜੇ ਗੱਲ ਕਰੀਏ ਗੀਤ ਦੀ ਤਾਂ ਰਣਵੀਰ ਸਿੰਘ ਨੇ ਬਹੁਤ ਹੀ ਖੂਬਸੂਰਤ ਗਾਇਆ ਹੈ। ਇਸ ਗੀਤ ‘ਚ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਇਕੋ ਸ਼ਹਿਰ ਵਿਚ ਰਹਿ ਰਹੇ ਲੋਕਾਂ ਵਿਚਕਾਰ ਕਿੰਨਾ ਫਰਕ ਹੈ, ਤੇ ਕਿਵੇਂ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਗੀਤ ਦੇ ਬੋਲ ਜਾਵੇਦ ਅਖਤਰ ਤੇ DIVINE ਨੇ ਲਿਖੇ ਨੇ ਤੇ ਗੀਤ ਦਾ ਮਿਊਜ਼ਿਕ ਰਿਸ਼ੀ ਰਿਚ ਨੇ ਦਿੱਤਾ ਹੈ। ਇਹ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ।

ਰਣਵੀਰ ਸਿੰਘ ਫਿਲਮ ‘ਚ ਇੱਕ ਰੈਪਰ ਦਾ ਰੋਲ ਨਿਭਾ ਰਹੇ ਹਨ ਜਿਹੜਾ ਮੁੰਬਈ ਦੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਫਿਲਮ ‘ਚ ਆਲੀਆ ਭੱਟ ਉਹਨਾਂ ਦੀ ਪ੍ਰੇਮੀਕਾ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਹਾਲ ਹੀ 'ਚ ਮੂਵੀ ਦਾ ਟਰੇਲਰ ਰਿਲੀਜ਼ ਹੋਇਆ ਜਿਸ ‘ਚ ਦੋਵਾਂ ਦੀ ਕੈਮਿਸਟਰੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਫਿਲਮ ਵਿੱਚ ਦੇਖਣ ਨੂੰ ਮਿਲੇਗਾ ਕਿ ਕਿਵੇਂ ਇੱਕ ਗੱਭਰੂ ਮੁੰਬਈ ਦੀਆਂ ਝੁੱਗੀ-ਝੌਂਪੜੀਆਂ ਵਿੱਚੋਂ ਉੱਠ ਕੇ ਇੱਕ ਮਸ਼ਹੂਰ ਰੈਪਰ ਬਣਦਾ ਹੈ। ਜ਼ੋਯਾ ਅਖਤਰ ਦੀ ਫਿਲਮ ‘ਗਲੀ ਬੁਆਏ’ 14 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network