ਪ੍ਰੇਮ ਢਿੱਲੋਂ ‘ਤੇ ਚੱਲਦੇ ਸ਼ੋਅ ਦੌਰਾਨ ਹਮਲਾ ਕਰਨ ਵਾਲੇ ਗੁਰ ਚਾਹਲ ਨੇ ਮੰਗੀ ਮੁਆਫੀ, ਵੀਡੀਓ ਹੋ ਰਿਹਾ ਵਾਇਰਲ

written by Shaminder | February 17, 2022

ਕੁਝ ਦਿਨ ਪਹਿਲਾਂ ਗਾਇਕ ਪ੍ਰੇਮ ਢਿੱਲੋਂ (Prem Dhillon) ‘ਤੇ ਪਿੰਡ ਬਲਾਚੌਰ ‘ਚ ਇੱਕ ਸ਼ਖਸ ਨੇ ਚੱਲਦੇ ਸ਼ੋਅ ਦੇ ਦੌਰਾਨ ਹਮਲਾ ਕਰ ਦਿੱਤਾ ਸੀ । ਇਸ ਵਿਅਕਤੀ ਦੀ ਪਛਾਣ ਗੁਰ ਚਾਹਲ (Gur Chahal)  ਦੇ ਤੌਰ ‘ਤੇ ਹੋਈ ਸੀ । ਹੁਣ ਗੁਰ ਚਾਹਲ ਨੇ ਜਨਤਕ ਤੌਰ ‘ਤੇ ਪ੍ਰੇਮ ਢਿੱਲੋਂ ਤੋਂ ਮੁਆਫੀ ਮੰਗੀ ਹੈ । ਗੁਰ ਚਾਹਲ ਦਾ ਕਹਿਣਾ ਹੈ ਕਿ ਪ੍ਰੇਮ ਢਿੱਲੋਂ ਦੇ ਨਾਲ ਉਸ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਰੰਜਿਸ਼ ਨਹੀਂ ਹੈ । ਜਿਸ ਦਿਨ ਇਹ ਸਭ ਕੁਝ ਹੋਇਆ ਉਸ ਦਿਨ ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਸ਼ਰਾਬ ਦੇ ਨਸ਼ੇ ‘ਚ ਉਸ ਨੂੰ ਨਹੀਂ ਪਤਾ ਲੱਗਿਆ ਕਿ ਉਸ ਨੇ ਕੀ ਕੀਤਾ ਹੈ ।

prem dhillon attack on live music show image source instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਗੀਤ ‘ਮੁੰਡਾ ਗਰੇਵਾਲਾਂ ਦਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਗੁਰ ਚਾਹਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਸ ਨੂੰ ਮੁਆਫੀ ਮੰਗਦੇ ਵੇਖਿਆ ਜਾ ਸਕਦਾ ਹੈ । ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਹ ਖਬਰਾਂ ਫੈਲ ਰਹੀਆਂ ਸਨ ਕਿ ਪ੍ਰੇਮ ਢਿੱਲੋਂ ਸ਼ੋਅ ‘ਤੇ ਪਹੁੰਚਣ ‘ਤੇ ਗੁਰ ਚਾਹਲ ਨੂੰ ਨਹੀਂ ਸੀ ਮਿਲਿਆ ਜਿਸ ਕਾਰਨ ਗੁਰ ਚਾਹਲ ਨਰਾਜ਼ ਹੋ ਗਿਆ ਸੀ ਅਤੇ ਇਸੇ ਦੇ ਚੱਲਦਿਆਂ ਉਸ ਨੇ ਪ੍ਰੇਮ ਢਿੱਲੋਂ ‘ਤੇ ਹਮਲਾ ਕੀਤਾ ਸੀ ।

Image Source: Instagram

ਪਰ ਗੁਰ ਚਾਹਲ ਨੇ ਇਹ ਵੀਡੀਓ ਜਾਰੀ ਕਰਕੇ ਸਾਰੇ ਕਿਆਸਾਂ ‘ਤੇ ਫੁਲ ਸਟੌਪ ਲਗਾ ਦਿੱਤਾ ਹੈ । ਦੱਸ ਦਈਏ ਕਿ ਸਰੋਤੇ ਇਹ ਜਾਨਣ ਦੇ ਲਈ ਕਾਫੀ ਉਤਸੁਕ ਸਨ ਕਿ ਪ੍ਰੇਮ ਢਿੱਲੋਂ ‘ਤੇ ਆਖਿਰ ਗੁਰ ਚਾਹਲ ਨੇ ਹਮਲਾ ਕਿਉਂ ਕੀਤਾ । ਪਰ ਹੁਣ ਗੁਰ ਚਾਹਲ ਨੇ ਵੀਡੀਓ ਜਾਰੀ ਕਰਕੇ ਲੋਕਾਂ ਦੇ ਸਭ ਸਵਾਲਾਂ ਦਾ ਜੁਆਬ ਦੇ ਦਿੱਤਾ ਹੈ । ਪ੍ਰੇਮ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬੀਤੇ ਦਿਨੀਂ ਉਨ੍ਹਾਂ ਦੇ ਭਰਾ ਦਾ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।

You may also like