ਕੀ ਤੁਸੀਂ ਵੀ ਜਾਣਦੇ ਹੋ ਗੁਰਚਰਨ ਸਿੰਘ ਪੋਹਲੀ ਨੂੰ, ਆਪਣੇ ਜ਼ਮਾਨੇ ਵਿੱਚ ਦਿੱਤੇ ਸਨ ਹਿੱਟ ਦੋਗਾਣੇ, ਬਾਲੀਵੁੱਡ ਫ਼ਿਲਮਾਂ 'ਚ ਵੀ ਕੀਤਾ ਸੀ ਕੰਮ

Written by  Rupinder Kaler   |  March 15th 2019 05:00 PM  |  Updated: October 11th 2019 05:42 PM

ਕੀ ਤੁਸੀਂ ਵੀ ਜਾਣਦੇ ਹੋ ਗੁਰਚਰਨ ਸਿੰਘ ਪੋਹਲੀ ਨੂੰ, ਆਪਣੇ ਜ਼ਮਾਨੇ ਵਿੱਚ ਦਿੱਤੇ ਸਨ ਹਿੱਟ ਦੋਗਾਣੇ, ਬਾਲੀਵੁੱਡ ਫ਼ਿਲਮਾਂ 'ਚ ਵੀ ਕੀਤਾ ਸੀ ਕੰਮ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋਗਾਣਾ ਗਾਇਕੀ ਵਿੱਚ ਪੋਹਲੀ-ਪੰਮੀ ਉਹ ਮਕਬੂਲ ਜੋੜੀ ਸੀ ਜਿਸ ਦੇ ਅਖਾੜੇ ਸੁਣਨ ਲਈ ਲੋਕਾਂ ਦੀ ਭੀੜ ਮੱਲੋ ਮਲੀ ਇਕੱਠੀ ਹੋ ਜਾਂਦੀ ਸੀ । ਪੋਹਲੀ ਦਾ ਅਸਲ ਨਾਂ ਗੁਰਚਰਨ ਸਿੰਘ ਪੋਹਲੀ ਹੈ । ਪੰਮੀ ਦਾ ਨਾਂ ਪ੍ਰੋਮਿਲਾ ਪੰਮੀ ਹੈ । ਗਾਇਕੀ ਦੇ ਖੇਤਰ ਵਿੱਚ ਮਕਬੂਲ ਹੋਈ ਇਹ ਜੋੜੀ ਅਸਲ ਜ਼ਿੰਦਗੀ ਵੀ ਜੋੜੀ ਹੈ । ਗੁਰਚਰਨ ਪੋਹਲੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 24  ਜੂਨ, 1942ਨੂੰ ਮਿੰਟਗੁਮਰੀ ਪਾਕਿਸਤਾਨ ਪਿਤਾ ਬੂੜ ਸਿੰਘ ਦੇ ਘਰ ਹੋਇਆ। 1947 ਦੀ ਵੰਡ ਤੋਂ ਬਾਅਦ ਪੋਹਲੀ ਪਰਿਵਾਰ ਸਮੇਤ ਭਾਰਤ ਆ ਗਏ । ਸਕੂਲ ਟਾਈਮ ਵਿੱਚ ਪੋਹਲੀ ਨੂੰ ਨੱਚਣ ਗਾਉਣ ਦਾ ਸ਼ੌਂਕ ਸੀ ਮੈਟ੍ਰਿਕ ਤੱਕ ਪਹੁੰਚਦੇ ਪਹੁੰਚਦੇ, ਉਹ ਵਧੀਆ ਭੰਗੜਚੀ ਬਣ ਗਏ ।

Gurcharan Pohli Gurcharan Pohli

ਗੁਰਚਰਨ ਸਿੰਘ ਪੋਹਲੀ ਚੰਗੇ ਭੰਗੜਚੀ ਦੇ ਨਾਲ ਨਾਲ ਨਾਮੀ ਖਿਡਾਰੀ ਵੀ ਸੀ। ਉਹਨਾਂ ਨੇ ਸੰਗੀਤ ਦੇ ਗੁਰ ਸੰਗੀਤਕਾਰ ਜਸਵੰਤ ਭੰਵਰਾ ਤੋਂ ਹਾਸਲ ਕੀਤੇ ਸਨ । ਉਹਨਾਂ ਦੀ ਸੰਗਤ ਵਿੱਚ ਹੀ ਗੁਰਚਰਨ ਸਿੰਘ ਪੋਹਲੀ ਦੀ ਮੁਲਾਕਾਤ ਪ੍ਰੋਮਿਲਾ ਪੰਮੀ ਨਾਲ ਹੋਈ ।ਗੁਰਚਰਨ ਸਿੰਘ ਪੋਹਲੀ ਨੇ ਪ੍ਰੋਮਿਲਾ ਪੰਮੀ ਨਾਲ ਜੋੜੀ ਬਣਾਈ ਤੇ ਅਖਾੜੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ । ਇਸ ਮਕਬੂਲ ਜੋੜੀ ਦੀ ਅਵਾਜ਼ ਸਭ ਤੋਂ ਪਹਿਲਾਂ ਐਚ.ਐਮ.ਵੀ. ਕੰਪਨੀ ਨੇ ਰਿਕਾਰਡ ਕੀਤੀ ਸੀ । 1966 ਵਿਚ ਇਸ ਕੰਪਨੀ ਨੇ ਕਈ ਗਾਣੇ ਰਿਕਾਰਡ ਕੀਤਾ ਜਿਹੜੇ ਕਿ ਉਸ ਸਮੇਂ ਵਿੱਚ ਸੁਪਰ ਹਿੱਟ ਰਹੇ ।

https://www.youtube.com/watch?v=SxniH-gdqJ0

ਇਸ ਜੋੜੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ 'ਆਥਣ ਉੱਗਣ ਕਰੇਂ ਕਚੀਰਾ, ਲੜਦਾ ਉਠਦਾ ਬਹਿੰਦਾ , ਵੇ ਮੈਂ ਨਹੀਂ ਤੇਰੇ ਘਰ ਵੱਸਣਾ, ਵੇ ਤੂੰ ਨਿੱਤ ਦਾ ਸ਼ਰਾਬੀ ਰਹਿੰਦਾ।ਗੁਰਚਰਨ ਸਿੰਘ ਪੋਹਲੀ ਦਾ ਭਾਵੇਂ ਮਿਊਜ਼ਿਕ ਇੰਡਸਟਰੀ ਵਿੱਚ ਚੰਗਾਂ ਨਾ ਬਣ ਗਿਆ ਸੀ ਪਰ ਉਹ ਅਦਾਕਾਰੀ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦਾ ਸੀ ਇਸ ਲਈ ਉਹ ਲੁਧਿਆਣਾ ਛੱਡ ਕੇ ਬੰਬਈ ਜਾ ਪਹੁੰਚਿਆ। ਬਾਲੀਵੁੱਡ ਵਿੱਚ ਗੁਰਚਰਨ ਸਿੰਘ ਪੋਹਲੀ ਨੇ  ਸੱਤ ਅੱਠ ਸਾਲ ਕੰਮ ਕੀਤਾ ।

gurcharan pohli gurcharan pohli

ਗੁਰਚਰਨ ਸਿੰਘ ਪੋਹਲੀ ਨੇ ਕਈ ਹਿੰਦੀ ਪੰਜਾਬੀ ਫ਼ਿਲਮਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਰੋਲ ਕੀਤੇ । ਉਹਨਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲੀ ਯਾਰ ਦੀ, ਸੰਨਿਆਸੀ, ਹਮਰਾਹੀ, ਚਟਾਨ ਸਿੰਘ, ਪਾਪ ਔਰ ਪੁੰਨ, ਦੋ ਜਾਸੂਸ, ਕੋਰਾ ਬਦਨ, ਹਵਸ, ਦਿਲ ਔਰ ਪੱਥਰ, ਸ਼ਰਾਫਤ ਛੋੜ ਦੀ ਮਂੈਨੇ ਬਹੁਤ ਹੀ ਮਕਬੂਲ ਫ਼ਿਲਮਾਂ ਹਨ । ਪਰ ਗੁਰਚਰਨ ਸਿੰਘ ਪੋਹਲੀ ਨੂੰ ਇਹ ਫ਼ਿਲਮ ਨਗਰੀ ਕੁਝ ਰਾਸ ਨਹੀਂ ਆਈ ਜਿਸ ਕਰਕੇ ਉਹ ਮੁੜ ਲੁਧਿਆਣੇ ਆ ਗਿਆ ਅਤੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ।

https://www.youtube.com/watch?v=_fc4gOdb-eg

ਐਚ.ਐਮ.ਵੀ. ਤੋਂ ਇਲਾਵਾ ਈ.ਐਮ.ਆਈ. ਕੰਪਨੀ ਨੇ ਇਸ ਜੋੜੀ ਦੀ ਆਵਾਜ਼ ਵਿੱਚ ਲਗਾਤਾਰ ਐਲ.ਪੀ. ਕੱਢੇ।ਗੁਰਚਰਨ ਸਿੰਘ ਪੋਹਲੀ ਭਾਵੇਂ ਫ਼ਿਲਮੀ ਦੁਨੀਆਂ ਨੂੰ ਛੱਡ ਗਿਆ ਸੀ ਪਰ ਫ਼ਿਲਮਾਂ ਦਾ ਕੀੜਾ ਹਾਲੇ ਵੀ ਉਸ ਨੂੰ ਤੰਗ ਕਰਦਾ ਸੀ । ਇਸ ਲਈ ਗੁਰਚਰਨ ਸਿੰਘ ਪੋਹਲੀ ਨੇ ਦੇਵ ਥਰੀਕੇ ਵਾਲਾ, ਚੰਨ ਗੁਰਾਇਆਂ ਵਾਲਾ ਤੇ ਕੁਲਦੀਪ ਮਾਣਕ ਨਾਲ ਮਿਲਕੇ ਪੰਜਾਬੀ ਫ਼ਿਲਮ 'ਬਲਬੀਰੋ ਭਾਬੀ' ਬਣਾਈ । ਇਸ ਫ਼ਿਲਮ ਵਿੱਚ ਪੋਹਲੀ ਨੇ ਘੁੱਕਰ ਦਾ ਰੋਲ ਕੀਤਾ ਸੀ ।

https://www.youtube.com/watch?v=a3Oiv83KqkE

ਪੰਜਾਬ ਵਿੱਚ ਜਦੋਂ ਕਾਲਾ ਦੌਰ ਚੱਲਿਆ ਤਾਂ ਇਸ ਦਾ ਅਸਰ ਪੰਜਾਬ ਦੇ ਕਈ ਗਾਇਕਾਂ ਤੇ ਵੀ ਹੋਇਆ । ਇਸ ਕਾਲੇ ਦੌਰ ਦੇ ਕਾਲੇ ਸਾਏ ਤੋਂ ਬਚਨ ਲਈ ਹੋਰਨਾਂ ਕਲਾਕਾਰਾਂ ਵਾਂਗ ਗੁਰਚਰਨ ਪੋਹਲੀ ਵੀ ਪਰਿਵਾਰ ਸਮੇਤ ਅਮਰੀਕਾ ਸੈਟ ਹੋ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network