ਗੁਰਦਾਸ ਮਾਨ ਨੇ ਫ਼ਿਲਮ "ਰੇਡ" ਨੂੰ ਲੈ ਕੇ ਸਾਂਝਾ ਕਿੱਤੇ ਆਪਣੇ ਵਿਚਾਰ, ਅਜੇ ਦੇਵਗਨ ਉੱਤੇ ਵੀ ਕਿੱਤਾ ਕਮੈਂਟ

Written by  Gourav Kochhar   |  April 05th 2018 07:11 AM  |  Updated: April 05th 2018 07:12 AM

ਗੁਰਦਾਸ ਮਾਨ ਨੇ ਫ਼ਿਲਮ "ਰੇਡ" ਨੂੰ ਲੈ ਕੇ ਸਾਂਝਾ ਕਿੱਤੇ ਆਪਣੇ ਵਿਚਾਰ, ਅਜੇ ਦੇਵਗਨ ਉੱਤੇ ਵੀ ਕਿੱਤਾ ਕਮੈਂਟ

ਪੰਜਾਬ ਦੀਆਂ ਮਹਾਨ ਹਸਤੀਆਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਗੁਰਦਾਸ ਮਾਨ Gurdas Maan ਦਾ ਨਾਮ ਜਰੂਰ ਆਉਂਦਾ ਹੈ | ਉਨ੍ਹਾਂ ਨੇ ਆਪਣੀ ਉੱਚੀ-ਸੂਚੀ ਗਾਇਕੀ ਨਾਲ ਹਰ ਇਕ ਪੰਜਾਬੀ ਦੇ ਦਿਲ ਵਿਚ ਇਕ ਵੱਖਰੀ ਪਹਿਚਾਣ ਬਣਾਈ ਹੈ | ਆਪਣੀ ਵੱਖਰੀ ਗਾਇਕੀ ਕਰਕੇ ਦੇਸ਼ ਦਾ ਹਰ ਇੱਕ ਗਾਇਕ ਵੀ ਉਨ੍ਹਾਂ ਦਾ ਸਨਮਾਨ ਕਰਦਾ ਹੈ |

ਹਾਲ ਹੀ ਵਿਚ ਖ਼ਬਰ ਮਿਲੀ ਹੈ ਕਿ ਗੁਰਦਾਸ ਮਾਨ ਜੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ਵੇਖਣ ਗਏ ਸਨ | ਜੀ ਹਾਂ ਅਜੇ ਦੇਵਗਨ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ "ਰੇਡ" ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ | 2 ਹਫਤਿਆਂ ਵਿਚ ਇਸ ਫ਼ਿਲਮ ਨੇ ਤਕਰੀਬਨ 100 ਕਰੋੜ ਦੀ ਕਮਾਈ ਕਰ ਲਈ ਹੈ | ਫ਼ਿਲਮ ਵਿਚ ਇਨਕਮ ਟੈਕਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦਾ ਰੋਲ ਵੇਖਣ ਵਾਲਾ ਹੈ |

ਉਨ੍ਹਾਂ ਦੀ ਇਸ ਭੂਮਿਕਾ ਦੀ ਤਾਰੀਫ਼ ਦੇ ਚਰਚੇ ਸਿਰਫ਼ ਲੋਕ ਹੀ ਨਹੀਂ ਬਲਕਿ ਗੁਰਦਾਸ ਮਾਨ ਵੀ ਕਰ ਰਹੇ ਹਨ | ਜੀ ਹਾਂ ਗੁਰਦਾਸ ਮਾਨ ਨੇ ਹਾਲ ਹੀ ਵਿਚ ਇਸ ਫਿਲਮ ਨੂੰ ਵੇਖਿਆ ਅਤੇ ਕਿਹਾ ਕਿ ਫ਼ਿਲਮ ਵਿਚ ਸੱਭ ਕੁਝ ਵਧੀਆ ਸੀ ਪਰ ੮੧ ਸਾਲਾਂ ਦੀ ਪੁਸ਼ਪਾ ਜੋਸ਼ੀ ਦੀ ਭੂਮਿਕਾ ਅੱਤ ਸੀ ਅਤੇ ਅਜੇ ਦੇਵਗਨ Ajay Devgan ਤਾਂ ਫਿਰ ਅਜੇ ਦੇਵਗਨ ਹੀ ਹੈ ਬ-ਕਮਾਲ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network