ਗੁਰਦਾਸ ਮਾਨ ਨੇ ਆਪਣੇ ਸਾਜ਼ੀ ਸਾਥੀ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ

written by Lajwinder kaur | May 17, 2021 01:15pm

ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਘੱਟ-ਵੱਧ ਹੀ ਨਜ਼ਰ ਆਉਂਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਸਾਜ਼ੀ ਸਾਥੀ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਭਾਵੁਕ ਪੋਸਟ ਪਾਈ ਹੈ। ਹਰ ਗਾਇਕ ਦਾ ਆਪਣੇ ਸਾਜ਼ੀ ਸਾਥੀਆਂ ਦੇ ਨਾਲ ਪਰਿਵਾਰ ਵਾਂਗ ਰਿਸ਼ਤਾ ਬਣ ਜਾਂਦਾ ਹੈ। ਹਰ ਸਟੇਜ਼ ‘ਚ ਗਾਇਕ ਦੇ ਨਾਲ ਉਸਦੇ ਸਾਜ਼ੀ ਕਲਾਕਾਰ ਤਾਲ ਦੇ ਨਾਲ ਤਾਲ ਮਿਲਾਉਂਦੇ ਹੋਏ ਨਜ਼ਰ ਆਉਂਦੇ ਨੇ। ਲੰਬੇ ਸਮੇਂ ਤੱਕ ਸਾਜ਼ੀ ਕਲਾਕਾਰ ਆਪਣੇ ਗਾਇਕ ਦੇ ਨਾਲ ਕੰਮ ਕਰਦੇ ਨੇ। ਕਿਸੇ ਸਾਥੀ ਦਾ ਇਸ ਤਰ੍ਹਾਂ ਤੁਰ ਜਾਣਾ ਗਾਇਕ ਲਈ ਦੁੱਖਦਾਇਕ ਸਮਾਂ ਹੁੰਦਾ ਹੈ।

punjabi Singer gurdas maan Image Source: Instagram

ਹੋਰ ਪੜ੍ਹੋ : ਰਵੀ ਸਿੰਘ ਖਾਲਸਾ ਨੇ ਵੀ MMA ‘ਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਉਣ ਵਾਲੇ ਅਰਜਨ ਸਿੰਘ ਭੁੱਲਰ ਨੂੰ ਦਿੱਤੀ ਵਧਾਈ

inside post of gurdas maan Image Source: Instagram

ਉਨ੍ਹਾਂ ਨੇ ਆਪਣੇ ਸਾਥੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮੇਰੇ ਹਰਮਨ ਪਿਆਰੇ ਸਾਥੀ ਜਗਦੀਸ਼ ਕਾਇਦੀ ਸਾਬ – ‘ਤੁਹਡੇ ਬਿਨਾਂ ਮੇਰੀ ਹਰ ਸਟੇਜ਼ ਅਧੂਰੀ ਹੈ। ਰੱਬ ਤੁਹਾਡੀ ਖੁਸ਼ ਮਿਸ਼ਾਜੀ ਰੂਹ ਨੂੰ ਹਮੇਸ਼ਾ ਅਬਾਦ ਰੱਖਣ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਨੇ।

image of gurdas maan Image Source: Instagram

ਜੇ ਗੱਲ ਕਰੀਏ ਗੁਰਦਾਸ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਕਈ ਅਣਮੁੱਲੇ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਨੇ। ਗਾਇਕੀ ਤੋਂ ਇਲਾਵਾ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਵਾਹ-ਵਾਹੀ ਖੱਟ ਚੁੱਕੇ ਨੇ।

 

 

View this post on Instagram

 

A post shared by Gurdas Maan (@gurdasmaanjeeyo)

You may also like