ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਤੇ ਨੂੰਹ ਸਿਮਰਨ ਕੌਰ ਮੁੰਡੀ ਨੇ ਸੈਲੀਬ੍ਰੇਟ ਕੀਤੀ ਵਿਆਹ ਦੀ ਦੂਜੀ ਵਰ੍ਹੇਗੰਢ, ਦੇਖੋ ਤਸਵੀਰਾਂ

written by Lajwinder kaur | February 01, 2022

ਸਾਲ 2020 ‘ਚ 31 ਜਨਵਰੀ ਨੂੰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹਿ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ Gurickk Maan ਨੇ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ Simran Kaur Mundi  ਦਾ ਵਿਆਹ ਹੋਇਆ ਸੀ। ਜੀ ਹਾਂ ਇਹ ਵਿਆਹ ਏਨਾਂ ਸ਼ਾਨਦਾਰ ਸੀ, ਜਿਸ ‘ਚ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਨਾਮੀ ਕਲਾਕਾਰ ਸ਼ਾਮਿਲ ਹੋਏ ਸੀ। ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸੀ । ਆਪਣੇ ਇਸ ਖ਼ਾਸ ਦਿਨ ਨੂੰ ਯਾਦ ਕਰਦੇ ਹੋਏ ਦੋਵਾਂ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

Gurikk Maan celebrates 1st Marriage Anniversary With Simran Kaur Mundi

ਹੋਰ ਪੜ੍ਹੋ : ਐਕਟਰ ਜਗਜੀਤ ਸੰਧੂ ਨੇ ਆਪਣੀ ਮਿਹਨਤ ਸਦਕਾ ਪੁਰਾਣੇ ਘਰ ਨੂੰ ਬਦਲਿਆ ਨਵੇਂ ਸ਼ਾਨਦਾਰ ਘਰ ‘ਚ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਗਾਇਕ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਜੋ ਕਿ ਸੋਸ਼ਲ ਮੀਡੀਆ ਉੱਤੇ ਗੁਰਿਕ ਦੇ ਨਾਲ ਜ਼ਿਆਦਾ ਐਕਟਿਵ ਰਹਿੰਦੀ ਹੈ। ਸਿਮਰਨ ਨੇ ਆਪਣੀ ਮੈਰਿਜ ਐਨੀਵਰਸਰੀ ਦੇ ਸੈਲੀਬ੍ਰੇਸ਼ਨ ਦੀਆਂ ਕੁਝ ਝਲਕੀਆਂ ਆਪਣੇ ਇੰਸਟਾਗ੍ਰਾਮ ਸਟੋਰੀਆਂ ‘ਚ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ‘ਤੇ ਸਾਂਝੀ ਕੀਤੀ ਇਹ ਕਿਊਟ ਤਸਵੀਰ, ਦਰਸ਼ਕਾਂ ਤੋਂ ਮੰਗੀਆਂ ਅਸੀਸਾਂ

simran kaur mundi and gurikk maan wedding anniversary

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਤੁਸੀਂ ਜਾਣਦੇ ਹੋ ਕਿ ਤੁਹਾਡੇ ਕੋਲ ਇੱਕ ਚੰਗਾ ਸਮਾਂ ਸੀ ਜਦੋਂ ਤੁਸੀਂ ਲਾਜ਼ਮੀ #HappyAnniversary ਤਸਵੀਰ ਪੋਸਟ ਕਰਨਾ ਭੁੱਲ ਜਾਂਦੇ ਹੋ @gurickkmaan to forever... ਇੱਕ Biggg ਧੰਨਵਾਦ ਉਹਨਾਂ ਸਾਰਿਆਂ ਦਾ ਜਿਹਨਾਂ ਨੇ ਸਾਨੂੰ ਸ਼ੁਭਕਾਮਨਾਵਾਂ ਦੇਣ ਲਈ ਸਮਾਂ ਕੱਢਿਆ ਅਤੇ ਉਹਨਾਂ ਨੂੰ ਇੱਕ Bigggg ਜੱਫੀ ਪਾਉਣ ਲਈ ਜਿਹਨਾਂ ਨੇ ਸਾਡੇ ਦਿਨ ਨੂੰ ਹੋਰ ਖਾਸ ਬਣਾਇਆ..’ ਇਸ ਪੋਸਟ ਦੇ ਨਾਲ ਉਨ੍ਹਾਂ ਨੇ ਅਦਾਕਾਰਾ ਸੋਨਮ ਬਾਜਵਾ ਨੂੰ ਵੀ ਟੈਗ ਕੀਤਾ ਹੈ। ਦੱਸ ਦਈਏ ਇਸ ਜਸ਼ਨ ‘ਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਸ਼ਾਮਿਲ ਹੋਈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਹਨ। ਜੇ ਗੱਲ ਕਰੀਏ ਸਿਮਰਨ ਕੌਰ ਮੁੰਡੀ ਦੇ ਵਰਕ ਫਰੰਟ ਦੀ ਤਾਂ ਉਹ ਕਈ ਟੀ.ਵੀ ਐਡਸ ਤੇ ਹਿੰਦੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਦੱਸ ਦਈਏ ਗੁਰੀਕ ਮਾਨ ਜੋ ਕਿ ਬਤੌਰ ਵੀਡੀਓ ਡਾਇਰੈਕਟਰ ਤੇ ਫ਼ਿਲਮ ਪ੍ਰੋਡਿਊਸਰ ਕੰਮ ਕਰ ਰਹੇ ਨੇ।

 

View this post on Instagram

 

A post shared by Simran Kaur Mundi (@simrankaurmundi)

You may also like