ਗੁਰਲੇਜ ਅਖਤਰ ਅਤੇ ਦਿਲਜਾਨ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼

written by Shaminder | July 19, 2021

ਗਾਇਕਾ ਗੁਰਲੇਜ ਅਖਤਰ ਅਤੇ ਦਿਲਜਾਨ ਦਾ ਨਵਾਂ ਗੀਤ ’17 ਪਰਚੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੁਖਰਾਜ ਕਾਲੇਕਾ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਐਮਪਾਇਰ ਨੇ ।ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਜੋ ਇੱਕ ਕੁੜੀ ਦੀ ਮੁੱਹਬਤ ਦੇ ਲਈ ਕਈਆਂ ਲੋਕਾਂ ਦੇ ਨਾਲ ਵੈਰ ਪਾ ਲੈਂਦਾ ਹੈ ।

Diljaan and gurlej akhtar song Image From Gurlej Akhtar Song
diljaan and gurlej song Image From Gurlej Akhtar Song
ਹੋਰ ਪੜ੍ਹੋ :ਬਰੇਕਅਪ ਦੇ ਕਈ ਸਾਲਾਂ ਬਾਅਦ ਸੋਮੀ ਅਲੀ ਨੇ ਸਾਧਿਆ ਸਲਮਾਨ ਖ਼ਾਨ ’ਤੇ ਨਿਸ਼ਾਨਾ, ਕਿਹਾ ‘ਸਲਮਾਨ ਦੇ ਨਾਲ ਸੰਪਰਕ ਵਿੱਚ ਨਾ ਰਹਿਣਾ ਉਹਨਾਂ ਦੀ ਸਿਹਤ ਲਈ ਚੰਗਾ ਸੀ’
ਗੁਰਲੇਜ ਅਖਤਰ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਕਈ ਗਾਇਕਾਂ ਦੇ ਨਾਲ ਗੀਤ ਗਾ ਚੁੱਕੇ ਹਨ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ।
Image From Gurlej Akhtar Song
ਪੰਜਾਬ ਦਾ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਨੇ ਗੁਰਲੇਜ ਅਖਤਰ ਦੇ ਨਾਲ ਗਾਣਾ ਨਾ ਕੀਤਾ ਹੋਵੇ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਬਿਹਤਰੀਨ ਗਾਇਕ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਜਸਮੀਨ ਅਖਤਰ ਵੀ ਉਨ੍ਹਾਂ ਵਾਂਗ ਬੁਲੰਦ ਆਵਾਜ਼ ਦੀ ਮਾਲਕ ਹੈ ।
 
View this post on Instagram
 

A post shared by Gurlej Akhtar (@gurlejakhtarmusic)

0 Comments
0

You may also like