'ਲੌਂਗ ਲਾਚੀ' ਗੀਤ ਤੋਂ ਬਾਅਦ ਗੁਰਮੀਤ ਸਿੰਘ ਲੈ ਕੇ ਆਏ ਨੇ ‘ਲਲਕਾਰੇ’ ਗੀਤ, ਵੇਖੋ ਵੀਡੀਓ

written by Lajwinder kaur | May 08, 2019

ਪੰਜਾਬੀ ਇੰਡਸਟਰੀ ਦੇ ਮਲਟੀ ਟੈਂਲੇਟਿਡ ਸੰਗੀਤਕਾਰ ਤੇ ਗਾਇਕ ਗੁਰਮੀਤ ਸਿੰਘ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤਾਂ ਨਾਲ ਨਿਵਾਜਿਆ ਹੈ। ਜੀ ਹਾਂ ਗੁਰਮੀਤ ਸਿੰਘ ਜਿਨ੍ਹਾਂ ਨੇ ਮੰਨਤ ਨੂਰ ਦੇ ਗੀਤ ਲੌਂਗ ਲਾਚੀ ਨੂੰ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਦਿੱਤੇ ਸਨ। ਇਹ ਗੀਤ ਇੰਡੀਆ ਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਗੀਤ ਬਣ ਕੇ ਨਵਾਂ ਰਿਕਾਰਡ ਬਣਾਇਆ ਹੈ। ਪੀਟੀਸੀ ਵੱਲੋਂ ਲੌਂਗ ਲਾਚੀ ਗੀਤ ਲਈ ਗੁਰਮੀਤ ਸਿੰਘ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ ਆਫ ਦ ਈਅਰ ਨਾਲ ਨਿਵਾਜਿਆ ਗਿਆ ਹੈ। ਹੋਰ ਵੇਖੋ: ਗੁਰਮੀਤ ਦਾ ਸੱਜਣ ਨਿਕਲਿਆ ਗੈਰ, ਹੁਣ ਗੁਰਮੀਤ ਨੂੰ ਲੱਗਦਾ ਹੈ ਜ਼ਹਿਰ  ਗੱਲ ਕਰਦੇ ਹਾਂ ਗੁਰਮੀਤ ਸਿੰਘ ਦੇ ਨਵੇਂ ਗੀਤ ਲਲਕਾਰੇ ਦੀ ਜੋ ਕਿ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ Balwinder Sandhu Jajjjkhurd ਨੇ ਲਿਖੇ ਹਨ। ਲਲਕਾਰੇ ਗੀਤ ਦਾ ਮਿਊਜ਼ਿਕ ਵੀ ਖੁਦ ਗੁਰਮੀਤ ਸਿੰਘ ਨੇ ਦਿੱਤਾ ਹੈ।  ਗੀਤ ‘ਚ ਸਰਦਾਰੀ, ਯਾਰਾਂ ਤੇ ਵੈਲੀਆਂ ਦੀ ਗੱਲ ਕੀਤੀ ਗਈ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਲਲਕਾਰੇ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। TS Teer ਵੱਲੋਂ ਗੀਤ ਦੀ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੁਰਮੀਤ ਸਿੰਘ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like