Advertisment

ਗੁਰਮੀਤ ਸਿੰਘ ਬਣਿਆ ‘ਵਾਇਸ ਆਫ਼ ਪੰਜਾਬ’ ਸੀਜ਼ਨ-12 ਦਾ ਵਿਜੇਤਾ, ਸੀਜ਼ਨ-12 ‘ਚ ਮੁੰਡਿਆਂ ਨੇ ਮਾਰੀ ਬਾਜ਼ੀ

author-image
By Lajwinder kaur
New Update
ਗੁਰਮੀਤ ਸਿੰਘ ਬਣਿਆ ‘ਵਾਇਸ ਆਫ਼ ਪੰਜਾਬ’ ਸੀਜ਼ਨ-12 ਦਾ ਵਿਜੇਤਾ, ਸੀਜ਼ਨ-12 ‘ਚ ਮੁੰਡਿਆਂ ਨੇ ਮਾਰੀ ਬਾਜ਼ੀ
Advertisment
ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਮੁਕਾਬਲੇ ਤੋਂ ਬਾਅਦ ਆਖਰਕਾਰ ਪੰਜਾਬ ਨੂੰ "ਵਾਇਸ ਆਫ਼ ਪੰਜਾਬ ਸੀਜ਼ਨ-12" ਦਾ ਜੇਤੂ ਮਿਲ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਗੁਰਮੀਤ ਸਿੰਘ ਨੇ ‘ਵਾਇਸ ਆਫ਼ ਪੰਜਾਬ ਸੀਜ਼ਨ-12’ ਦੀ ਟਰਾਫੀ ਅਤੇ ਨਕਦ ਇਨਾਮ ਜਿੱਤਿਆ, ਜਦਕਿ 'ਗੁਰਦਾਸਪੁਰ' ਦਾ ਗੁਰਜੰਟ ਸਿੰਘ ਫਸਟ ਰਨਰਅੱਪ ਬਣਿਆ ਅਤੇ 'ਬਟਾਲਾ' ਦਾ ਮਾਨਵ ਦੂਜਾ ਰਨਰਅੱਪ ਬਣਿਆ। ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਲਈ ਗਾਇਆ ਪਿਆਰਾ ਜਿਹਾ ਗੀਤ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਕਿਊਟ ਜਿਹਾ ਵੀਡੀਓ ਪ੍ਰਤਿਭਾ ਦੇ ਦਰਵਾਜ਼ੇ ਅਤੇ ਸਫਲਤਾ ਦੇ ਨਵੇਂ ਰਾਹ ਖੋਲ੍ਹਦੇ ਹੋਏ, ਪੰਜਾਬ ਦਾ ਸਭ ਤੋਂ ਵੱਡਾ ਰਿਆਲਿਟੀ ਗਾਇਕੀ ਸ਼ੋਅ- ਵਾਇਸ ਆਫ਼ ਪੰਜਾਬ ਸੀਜ਼ਨ 12 ਆਪਣਾ ਆਖਰੀ ਪੜਾਅ ਪੂਰਾ ਕਰ ਲਿਆ ਹੈ ਤੇ ਪੰਜਾਬ ਨੂੰ ਸੀਜ਼ਨ 12 ਦਾ ਵਿਜੇਤਾ ਮਿਲ ਗਿਆ ਹੈ।  ਵਾਇਸ ਆਫ ਪੰਜਾਬ ਦਾ ਗ੍ਰੈਂਡ ਫਿਨਾਲੇ ਬਹੁਤ ਹੀ ਸ਼ਾਨਦਾਰ ਰਿਹਾ।
Advertisment
winner vop 12 ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਭਰ ਤੋਂ ਸ਼ਾਨਦਾਰ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਨੂੰ ਦਿਖਾਇਆ। ਆਨਲਾਈਨ ਰਜਿਸਟ੍ਰੇਸ਼ਨ ਦੇ ਨਾਲ ਸ਼ੁਰੂਆਤ ਕਰਦੇ ਹੋਏ ਵਾਕ ਇਨ ਆਡੀਸ਼ਨ ਦੇ ਬਾਅਦ ਸ਼ੋਅ ਦੇ 8 ਰਾਉਂਡ ਸਨ, ਜਿਸ ‘ਚ ਆਪਣੀ ਪਸੰਦ, ਪ੍ਰਸਿੱਧ ਗੀਤ, ਜੋੜੀ ਰਾਉਂਡ, ਸੈਲੇਬਸ ਦੀ ਚੋਣ ਤੇ ਕਈ ਹੋਰ ਰਾਉਂਡ ਸ਼ਾਮਿਲ ਸਨ। ਸ਼ੋਅ ਦੇ ਮਾਣਯੋਗ ਜੱਜ ਸਾਹਿਬਾਨ ਰਹੇ ਪ੍ਰਸਿੱਧ ਪਲੇਬੈਕ ਗਾਇਕ ਡਾ. ਮਾਸਟਰ ਸਲੀਮ, ਉੱਘੇ ਸੰਗੀਤ ਨਿਰਦੇਸ਼ਕ ਗੁਰਮੀਤ ਸਿੰਘ, ਦਿੱਗਜ ਅਦਾਕਾਰਾ ਅਤੇ ਗਾਇਕਾ ਅਮਰ ਨੂਰੀ, ਅਤੇ ਪ੍ਰਸਿੱਧ ਪਲੇਬੈਕ ਗਾਇਕਾ ਮੰਨਤ ਨੂਰ। ਜਿਨ੍ਹਾਂ ਨੇ ਚੁਣੇ ਹੋਏ ਪ੍ਰਤੀਭਾਗੀਆਂ ਦੇ ਹੁਨਰ ਨੂੰ ਚੰਗੀ ਤਰ੍ਹਾਂ ਪਰਖਿਆ । ਇਸ ਸਾਲ ਦੀ ਥੀਮ “ਚਲੋ ਜ਼ਿੰਦਗੀ ਦੇ ਸੁਰ ਬਦਲੀਏ” ਨੇ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਗਾਇਕੀ ਦੀ ਚਾਹਵਾਨ ਵਾਲੇ ਪ੍ਰਤੀਯੋਗੀਆਂ ਦੇ ਨਾਲ ਗੁਆਂਢੀ ਰਾਜ ਜਿਵੇਂ ਕਿ ਹਰਿਆਣਾ, ਜੰਮੂ, ਦਿੱਲੀ ਅਤੇ ਬਿਹਾਰ ਤੋਂ ਵੀ ਪ੍ਰਤੀਯੋਗੀ ਭਾਗ ਲੈਣ ਆਏ ਸੀ। ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਇਸ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ। first runner of vop 12 ਹੋਰ ਪੜ੍ਹੋ : ਕੈਨੇਡਾ ਤੋਂ ਪਟਿਆਲੇ ਪਹੁੰਚੀ ਗੀਤ ਗਰੇਵਾਲ ਦਾ ਪਤੀ ਪਰਮੀਸ਼ ਵਰਮਾ ਨੇ ਕੀਤਾ ਖ਼ਾਸ ਸਵਾਗਤ, ਦਿਉਰ ਸੁੱਖਨ ਵਰਮਾ ਨੇ ਤਸਵੀਰ ਸ਼ੇਅਰ ਕਰਕੇ ਭਾਬੀ ਬਾਰੇ ਆਖੀ ਇਹ ਗੱਲ... ‘ਵਾਇਸ ਆਫ਼ ਪੰਜਾਬ ਸੀਜ਼ਨ-12’ ਦੇ ਗ੍ਰੈਂਡ ਫਾਈਨਲ ‘ਚ ਅਫਸਾਨਾ ਖ਼ਾਨ ਅਤੇ ਸੁਨੰਦਾ ਸ਼ਰਮਾ ਨੇ ਆਪੋ-ਆਪਣੀ ਬਾਕਮਾਲ ਦੀਆਂ ਪ੍ਰਫੋਰਮੈਂਸ ਦੇ ਨਾਲ ਚਾਰ ਚੰਨ ਲਗਾਏ। ਇਹਨਾਂ ਤੋਂ ਇਲਾਵਾ ਬਾਲੀਵੁੱਡ ਦੇ ਪਲੇਬੈਕ ਗਾਇਕ ਕਮਲ ਖ਼ਾਨ ਅਤੇ ਪ੍ਰਸਿੱਧ ਗਾਇਕ ਅਤੇ ਸੰਸਦ ਮੈਂਬਰ ਪਦਮ ਸ਼੍ਰੀ ਹੰਸਰਾਜ ਹੰਸ ਜੀ ਨੇ ਆਪਣੀ ਰੂਹਾਨੀ ਲਾਈਵ ਗਾਇਕੀ ਦੇ ਨਾਲ ਹਰ ਇੱਕ ਨੂੰ ਕੀਲ ਲਿਆ। inside image of second runner up vop 12 ਜੇਤੂ ਗੁਰਮੀਤ ਸਿੰਘ ਨੇ ਵਾਇਸ ਆਫ਼ ਪੰਜਾਬ ਸੀਜ਼ਨ-12 ਦੀ ਟਰਾਫੀ ਜਿੱਤੀ ਅਤੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਮਿਲਿਆ। ‘ਗੁਰਦਾਸਪੁਰ’ ਦਾ ਗੁਰਜੰਟ ਸਿੰਘ ਪਹਿਲਾ ਰਨਰਅੱਪ ਬਣਿਆ ਅਤੇ 50 ਹਜ਼ਾਰ ਦੀ ਨਕਦ ਰਾਸ਼ੀ ਦਾ ਇਨਾਮ ਮਿਲਿਆ, ਬਟਾਲਾ ਤੋਂ ਦੂਜੇ ਰਨਰਅੱਪ ਮਾਨਵ ਨੂੰ ਪੱਚੀ ਹਜ਼ਾਰ ਦਾ ਨਕਦ ਇਨਾਮ ਹਾਸਿਲ ਹੋਇਆ। ਫੇਸਬੁੱਕ ਦੇ ਇਸ ਲਿੰਕ 'ਤੇ ਦੇਖੋ ਵਾਇਸ ਆਫ ਪੰਜਾਬ ਦਾ ਗ੍ਰੈਂਡ ਫਿਨਾਲੇ-">  
Advertisment

Stay updated with the latest news headlines.

Follow us:
Advertisment
Advertisment
Latest Stories
Advertisment