‘Niga Marda Aayi Ve' ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਜੋੜੀ

Written by  Lajwinder kaur   |  October 11th 2022 12:49 PM  |  Updated: October 11th 2022 12:51 PM

‘Niga Marda Aayi Ve' ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਜੋੜੀ

Niga Marda Aayi Ve New Releasing Date: ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਬਾਲੀਵੁੱਡ ਇੰਡਸਟਰੀ ਵਾਂਗ ਪੰਜਾਬੀ ਫ਼ਿਲਮਾਂ ਵੀ ਹਰ ਹਫਤੇ ਰਿਲੀਜ਼ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਵੀ ਰੌਣਕਾਂ ਲਗਾ ਰਹੀਆਂ ਹਨ। ਦੱਸ ਦਈਏ ਇੱਕ ਹੋਰ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਜੀ ਹਾਂ ਕਈ ਵਾਰ ਤਾਰੀਕਾਂ ਦਾ ਹੇਰ-ਫੇਰ ਕਰਨ ਤੋਂ ਬਾਅਦ 'ਨਿਗਾ ਮਾਰਦਾ ਆਈਂ ਵੇ' ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਸਟਾਰਰ ਇਹ ਫ਼ਿਲਮ ਅਗਲੇ ਸਾਲ 17 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ : ਆਮਿਰ ਤੇ ਕਿਆਰਾ ਦੇ ਇਸ ਇਸ਼ਤਿਹਾਰ 'ਤੇ ਭੜਕੇ ਵਿਵੇਕ ਅਗਨੀਹੋਤਰੀ, ਕਿਹਾ- ‘ਬਕਵਾਸ ਕਰਨ ਤੋਂ ਬਾਅਦ ਕਹਿੰਦੇ ਨੇ...’

gurnam and sargun image source Instagram

ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਫ਼ਿਲਮ 17 ਮਾਰਚ 2023 ਨੂੰ ਸਿਨੇਮੇਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸ ਤੋਂ ਬਾਅਦ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

niga marda aayi ve image source Instagram

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਨਵੀਂ ਪੰਜਾਬੀ ਫਿਲਮ "ਨਿਗਾ ਮਾਰਦਾ ਆਈਂ ਵੇ" ਦੀ ਕਹਾਣੀ ਤੇ ਨਿਰਦੇਸ਼ਕ ਰੁਪਿੰਦਰ ਇੰਦਰਜੀਤ ਨੇ ਕੀਤਾ ਹੈ। ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਸ਼ੂਟਿੰਗ ਯੂਕੇ ਅਤੇ ਭਾਰਤ ਵਿੱਚ ਹੋਈ ਹੈ।

sargun mehta and gurnam bhullar movie releasing on zee5 image source Instagram

ਦੱਸ ਦਈਏ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਪਹਿਲੀ ਵਾਰ ਸੁਰਖੀ ਬਿੰਦੀ ਚ ਨਜ਼ਰ ਆਏ ਸਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਕਾਫੀ ਪਸੰਦ ਕੀਤਾ ਸੀ। ਜਿਸ ਤੋਂ ਬਾਅਦ ਇਹ ਜੋੜੀ ਇਸ ਸਾਲੇ ਰਿਲੀਜ਼ ਹੋਈ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ ‘ਚ ਵੀ ਨਜ਼ਰ ਆਈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network