Advertisment

ਵਿਆਹ ਨੂੰ ਲੈ ਕੇ ਭੰਬਲਭੂਸੇ ‘ਚ ਪਏ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ, ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼

author-image
By Lajwinder kaur
New Update
ਵਿਆਹ ਨੂੰ ਲੈ ਕੇ ਭੰਬਲਭੂਸੇ ‘ਚ ਪਏ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ, ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼
Advertisment
ਲਓ ਜੀ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਆਉਣ ਵਾਲੀ ਮੋਸਟ ਅਵੇਟਡ ਫ਼ਿਲਮ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ (Main viyah nahi karona tere naal) ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ। ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਹੋਏ ਗੁਰਨਾਮ ਭੁੱਲਰ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।
Advertisment
ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਆਪਣੇ ਨਿੱਕੇ ਭਰਾ ਜੇਹ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਜੇਹ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ inside image of main viyah ni karvana tere naal ਫ਼ਿਲਮ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਟ੍ਰੇਲਰ ਚ ਦੇਖਣ ਨੂੰ ਮਿਲ ਰਿਹਾ ਹੈ ਕੈਨੇਡਾ ਤੋਂ ਪੂਰਨ ਯਾਨੀ ਕਿ ਗੁਰਨਾਮ ਭੁੱਲਰ ਪੰਜਾਬ ਆਉਂਦਾ ਹੈ। ਜਿੱਥੇ ਉਸ ਦੀ ਮੁਲਾਕਾਤ ਮੰਨਤ ਯਾਨੀਕਿ ਸੋਨਮ ਬਾਜਵਾ ਦੇ ਨਾਲ ਹੁੰਦੀ ਹੈ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਨੇ। ਪਰ ਵਿਆਹ ਨੂੰ ਲੈ ਕੇ ਦੋਵੇ ਹੀ ਭੰਬਲਭੂਸੇ ‘ਚ ਨਜ਼ਰ ਆ ਰਿਹਾ ਹੈ। ਪਹਿਲਾ ਗੁਰਨਾਮ ਭੁੱਲਰ ਨੀਂ ਮੰਨਦਾ ਵਿਆਹ ਲਈ ਫਿਰ ਪਿੰਡ ਵਾਲੇ ਦਬਾਅ ਧਮਕਾ ਕੇ ਵਿਆਹ ਲਈ ਰਾਜ਼ੀ ਕਰਦੇ ਨੇ। ਫਿਰ ਮੰਨਤ ਨਹੀਂ ਮੰਨਦੀ, ਫਿਰ ਵਿਆਹ ਤੋਂ ਪਹਿਲਾਂ ਦੋਵੇਂ ਘਰ ਤੋਂ ਭੱਜ ਜਾਂਦੇ ਨੇ। ਟ੍ਰੇਲਰ ਤੋਂ ਸਾਫ ਨਹੀਂ ਹੋ ਪਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਹੋ ਪਾਉਗਾ ਜਾਂ ਨਹੀਂ। ਇਸ ਲਈ ਦਰਸ਼ਕਾਂ ਨੂੰ ਸਿਨੇਮਾ ਘਰ ਜਾ ਕੇ ਹੀ ਪਤਾ ਲੱਗ ਪਾਉ ਕੇ ਦੋਵੇਂ ਵਿਆਹ ਕਰਵਾਉਂਦੇ ਜਾਂ ਨਹੀਂ। sonam bajwa and gurnam bhullar ਹੋਰ ਪੜ੍ਹੋ : ‘ਨੀ ਤੂੰ ਸਿਆਲਾਂ ਵਾਲੀ ਹੀਰ ਦੇ ਸ਼ਿੰਗਾਰ ਜਿਹੀ ਲੱਗੇਂ’-ਜਗਜੀਤ ਸੰਧੂ, ਪੰਜਾਬੀ ਹੀਰੋ ਨੇ ਇਸ ਅੰਦਾਜ਼ ਦੇ ਨਾਲ ਆਪਣੀ ਵਹੁਟੀ ਲਈ ਕੀਤਾ ਪਿਆਰ ਦਾ ਇਜ਼ਹਾਰ ਰੁਪਿੰਦਰ ਇੰਦਰਜੀਤ ਵੱਲੋਂ ਫ਼ਿਲਮ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਦੀ ਕਹਾਣੀ ਲਿਖੀ ਅਤੇ ਡਾਇਰੈਕਟ ਕੀਤੀ ਗਈ ਹੈ। ਇਸ ਫ਼ਿਲਮ ‘ਚ ਸੋਨਮ ਤੇ ਗੁਰਨਾਮ ਤੋਂ ਇਲਾਵਾ ਰੁਪਿੰਦਰ ਰੂਪੀ, Garry Vander, ਪ੍ਰੀਤ ਰੰਧਾਵਾ, ਜਸਵਿੰਦਰ ਲਹਿਰੀ ਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦਰਸ਼ਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ 4 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment