Trending:
ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ ‘ਲੇਖ’ ਦੀ ਰਿਲੀਜ਼ ਡੇਟ ਦਾ ਐਲਾਨ
ਗੁਰਨਾਮ ਭੁੱਲਰ (Gurnam Bhullar) ਅਤੇ ਅਦਾਕਾਰਾ ਤਾਨੀਆ (Tania) ਦੀ ਫ਼ਿਲਮ ‘ਲੇਖ’ (Lekh) ਜਿਸ ਦੀ ਕਿ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ । ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ । ਇਹ ਫ਼ਿਲਮ ਇਸੇ ਸਾਲ ਇੱਕ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦਾ ਇੱਕ ਪੋਸਟਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਗੁਰਨਾਮ ਭੁੱਲਰ ਅਤੇ ਤਾਨੀਆ ਦੀ ਇਸ ਫ਼ਿਲਮ ‘ਚ ਇੱਕ ਅਜਿਹੇ ਮੁੰਡੇ ਕੁੜੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ । ਜਿਸ ‘ਚ ਦੋਵੇਂ ਸਕੂਲ ਟਾਈਮ ‘ਚ ਹੀ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪੈਂਦੇ ਹਨ । ਇਸ ਫ਼ਿਲਮ ਦੀ ਕਹਾਣੀ,ਸਕਰੀਨ ਪਲੇਅ ਅਤੇ ਡਾਇਲੌਗ ਜਗਦੀਪ ਸਿੱਧੂ ਨੇ ਲਿਖੇ ਹਨ ।

ਹੋਰ ਪੜ੍ਹੋ : ਗੈਰੀ ਸੰਧੂ ਹਨ ਇੱਕ ਬੇਟੇ ਦੇ ਪਿਤਾ, ਗਾਇਕ ਨੇ ਆਪਣੇ ਬੇਟੇ ਦਾ ਪਹਿਲੀ ਵਾਰ ਵੀਡੀਓ ਕੀਤਾ ਸਾਂਝਾ, ਪੰਜਾਬੀ ਸਿਤਾਰੇ ਦੇ ਰਹੇ ਵਧਾਈ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ‘ਚ ਨਜ਼ਰ ਆਏ ਹਨ । ਇਹ ਫ਼ਿਲਮ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ।ਇਸ ਤੋਂ ਪਹਿਲਾਂ ਇਹ ਜੋੜੀ ‘ਗੁੱਡੀਆਂ ਪਟੋਲੇ’ ਫ਼ਿਲਮ ‘ਚ ਨਜ਼ਰ ਆਈ ਸੀ । ਤਾਨੀਆ ਨੇ ਇਸ ਤੋਂ ਪਹਿਲਾਂ ਐਮੀ ਵਿਰਕ ਦੇ ਨਾਲ ਫ਼ਿਲਮ ‘ਸੁਫ਼ਨਾ’ ਦੇ ਵਿੱਚ ਦਿਖਾਈ ਦਿੱਤੀ ਸੀ ।
image From instagram
ਇਸ ਫ਼ਿਲਮ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹੁਣ ਦਰਸ਼ਕਾਂ ਨੂੰ ਗੁਰਨਾਮ ਭੁੱਲਰ ਅਤੇ ਤਾਨੀਆ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਦੱਸ ਦਈਏ ਕਿ ਪੰਜਾਬੀ ਇੰਡਸਟਰੀ ‘ਚ ਜਿੱਥੇ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ, ਉੱਥੇ ਹੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ । ਕਿਉਂਕਿ ਲਾਡਕਾਊਨ ਦੌਰਾਨ ਕਈ ਫ਼ਿਲਮਾਂ ਅਧੂਰੀਆਂ ਰਹਿ ਗਈਆਂ ਸਨ । ਜਿਨ੍ਹਾਂ ਦੀ ਸ਼ੂਟਿੰਗ ਹੁਣ ਕੰਪਲੀਟ ਹੋ ਚੁੱਕੀ ਹੈ ।
View this post on Instagram