ਆਪਣੇ ਸ਼ਾਇਰਾਨਾ ਅੰਦਾਜ਼ ‘ਚ ਗੁਰਨਾਮ ਭੁੱਲਰ ਨੇ ਨੀਰੂ ਬਾਜਵਾ ਨੂੰ ਕੀਤਾ ਪਿਆਰ ਦਾ ਇਜ਼ਹਾਰ, ਦੇਖੋ ਇਹ ਖ਼ਾਸ ਵੀਡੀਓ
ਆਪਣੇ ਸ਼ਾਇਰਾਨਾ ਅੰਦਾਜ਼ ‘ਚ ਗੁਰਨਾਮ ਭੁੱਲਰ ਨੇ ਨੀਰੂ ਬਾਜਵਾ ਨੂੰ ਕੀਤਾ ਪਿਆਰ ਦਾ ਇਜ਼ਹਾਰ, ਦੇਖੋ ਇਹ ਖ਼ਾਸ ਵੀਡੀਓ
ਪੰਜਾਬੀ ਸਿਨੇਮਾ ਜੋ ਕਿ ਨਵੀਆਂ ਤੇ ਵੱਖਰੀ ਪੁਲਾਂਗ ਪੁੱਟ ਰਿਹਾ ਹੈ ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪੰਜਾਬੀ ਸਿਨੇਮਾ ਜੋ ਕਿ ਵੱਖਰੇ ਵਿਸ਼ਿਆਂ ਵਾਲੀਆਂ ਕਹਾਣੀਆਂ ਉੱਤੇ ਕੰਮ ਕਰਕੇ ਦਰਸ਼ਕਾਂ ਦੀ ਨਜ਼ਰ ਕਰ ਰਿਹਾ ਹੈ। ਜਿਸ ਕਰਕੇ ਦਰਸ਼ਕਾਂ ਨੂੰ ਵੀ ਪੂਰਾ ਸੁਆਦ ਆ ਰਿਹਾ ਹੈ ਕਿ 70ਐੱਮ ਐੱਮ ਦੀ ਸਕਰੀਨ ਉੱਤੇ ਬਾਕਮਾਲ ਦੀਆਂ ਕਹਾਣੀਆਂ ਦੇਖਣ ਨੂੰ ਮਿਲ ਰਹੀਆਂ ਨੇ।
ਹੋਰ ਪੜ੍ਹੋ: ਕਰੀਨਾ ਕਪੂਰ ਖ਼ਾਨ ਕਰਨ ਜਾ ਰਹੇ ਨੇ OTT 'ਤੇ ਡੈਬਿਊ, ਜਾਣੋ ਕਿਹੜੇ ਓਟੀਟੀ 'ਤੇ ਰਿਲੀਜ਼ ਹੋਵੇਗੀ ਕਰੀਨਾ ਦੀ ਫ਼ਿਲਮ
ਬਹੁਤ ਜਲਦ ਦਰਸ਼ਕਾਂ ਨੂੰ ਵੱਖਰੇ ਵਿਸ਼ਿਆਂ ਵਾਲੀਆਂ ਫ਼ਿਲਮ ਵੱਡੇ ਪਰਦੇ ਉੱਤੇ ਦੇਖਣ ਨੂੰ ਮਿਲੇਗੀ । ਇਸ ਲੜੀ ਦੇ ਤਹਿਤ ਇੱਕ ਨਵੀਂ ਫ਼ਿਲਮ ਕੋਕਾ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ, ਜਿਸ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਵੇਗੀ ਨੀਰੂ ਬਾਜਵਾ ਤੇ ਗੁਰਨਾਮ ਭੁੱਲਰ।
Image Source: Instagram
ਗਾਇਕ/ਐਕਟਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਗੁਰਨਾਮ ਭੁੱਲਰ ਨੇ ਆਪਣੇ ਸ਼ਾਇਰਾਨਾ ਅੰਦਾਜ਼ ਦੇ ਨਾਲ ਆਪਣਾ ਪਿਆਰ ਜ਼ਾਹਿਰ ਕੀਤਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਨੀਰੂ ਬਾਜਵਾ ਜੋ ਕਿ ਲਾਲ ਰੰਗ ਦੇ ਲਹਿੰਗੇ ਚ ਨਜ਼ਰ ਆ ਰਹੀ ਹੈ। ਦੋਵੇਂ ਇੱਕ-ਦੂਜੇ ਦੇ ਹੱਥਾਂ ‘ਚ ਹੱਥ ਪਾ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ ।
Image Source: Instagram
ਇਸ ਵੀਡੀਓ ਦੇ ਨਾਲ ਦੋਵਾਂ ਨੇ ਆਪਣੇ ਕਿਰਦਾਰਾਂ ਦਾ ਖੁਲਾਸਾ ਵੀ ਕਰ ਦਿੱਤਾ ਹੈ। ਗੁਰਨਾਮ ਭੁੱਲਰ ਜੋ ਕਿ Akaal ਦੇ ਕਿਰਾਦਰ ‘ਚ ਅਤੇ ਨੀਰੂ ਬਾਜਵਾ Ajooni ਨਾਮ ਦੇ ਕਿਰਦਾਰ 'ਚ ਨਜ਼ਰ ਆਵੇਗੀ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਫ਼ਿਲਮ ਲਈ ਆਪਣੀ ਉਤਸੁਕਤਾ ਬਿਆਨ ਕਰ ਰਹੀ ਹੈ।

ਦੱਸ ਦਈਏ ਫ਼ਿਲਮ ਦੀ ਕਹਾਣੀ ਇੱਕ ਕਿਊਟ ਅਤੇ ਵੱਖਰੇ ਮੁੱਦੇ ਨੂੰ ਪਰਦੇ ‘ਤੇ ਪੇਸ਼ ਕਰੇਗੀ। ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਜਦੋਂ ਕਿਸੇ ਗੱਭਰੂ ਨੂੰ ਆਪਣੇ ਤੋਂ ਵੱਡੀ ਉਮਰ ਦੀ ਮੁਟਿਆਰ ਦੇ ਨਾਲ ਪਿਆਰ ਹੁੰਦਾ ਹੈ ਤਾਂ ਸਮਾਜ ਕਿਵੇਂ ਪ੍ਰਸ਼ਨ ਚੁੱਕਦਾ ਹੈ। ‘ਕੋਕਾ’ ਨਾਮ ਦੀ ਇਹ ਫ਼ਿਲਮ ਨੀਰੂ ਬਾਜਵਾ ਦੇ ਹੋਮ ਪ੍ਰੋਡਕਸ਼ਨ ‘ਚ ਤਿਆਰ ਹੋਈ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਹੈ। ਇਹ ਫ਼ਿਲਮ 20 ਮਈ ਨੂੰ ਰਿਲੀਜ਼ ਹੋਵੇਗੀ। ਦਰਸ਼ਕ ਇਸ ਫ਼ਿਲਮ ਨੂੰ ਦੇਖਣ ਦੇ ਲਈ ਬਹੁਤ ਹੀ ਉਤਸੁਕ ਨੇ।
ਹੋਰ ਪੜ੍ਹੋ: ਅਫਸਾਨਾ ਖ਼ਾਨ ਦੇ ਗੀਤ ‘Dhokebaaz’ ‘ਚ ਨਜ਼ਰ ਆਉਣਗੇ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
