ਕਰੀਨਾ ਕਪੂਰ ਖ਼ਾਨ ਕਰਨ ਜਾ ਰਹੇ ਨੇ OTT 'ਤੇ ਡੈਬਿਊ, ਜਾਣੋ ਕਿਹੜੇ ਓਟੀਟੀ 'ਤੇ ਰਿਲੀਜ਼ ਹੋਵੇਗੀ ਕਰੀਨਾ ਦੀ ਫ਼ਿਲਮ

written by Lajwinder kaur | April 27, 2022

ਸਾਲ 2019 'ਚ ਰਿਲੀਜ਼ ਹੋਈ ਫ਼ਿਲਮ 'ਗੁੱਡ ਨਿਊਜ਼' 'ਚ ਕਰੀਨਾ ਕਪੂਰ ਖਾਨ ਨਜ਼ਰ ਆਈ ਸੀ। ਫ਼ਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਦੂਜੇ ਬੇਟੇ ਜੇਹ ਨੂੰ ਜਨਮ ਦਿੱਤਾ। ਦੂਜੀ ਵਾਰ ਮਾਂ ਬਣਨ ਤੋਂ ਬਾਅਦ ਕਰੀਨਾ ਇਕ ਵਾਰ ਫਿਰ ਤੋਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਜੀ ਹਾਂ ਉਹ ਬਹੁਤ ਜਲਦ ਆਪਣਾ OTT ਡੈਬਿਊ ਕਰਨ ਜਾ ਰਹੀ ਹੈ।

ਹੋਰ ਪੜ੍ਹੋ : Bechari Teaser: ਅਫਸਾਨਾ ਖ਼ਾਨ ਦੀ ਆਵਾਜ਼ 'ਚ ਦੇਖਣ ਨੂੰ ਮਿਲੇਗੀ ਕਰਨ ਕੁੰਦਰਾ ਤੇ ਦਿਵਿਆ ਅਗਰਵਾਲ ਦੀ ਜੁਦਾਈ ਦੀ ਕਹਾਣੀ

Vijay-kareena kapoor

ਨਿਰਦੇਸ਼ਕ ਸੁਜੋਏ ਘੋਸ਼ ਦੀ ਫਿਲਮ 'ਚ ਕਰੀਨਾ ਕਪੂਰ ਦੇ ਨਾਲ ਅਭਿਨੇਤਾ Jaideep Ahlawat ਅਤੇ ਵਿਜੇ ਵਰਮਾ ਨਜ਼ਰ ਆਉਣਗੇ। ਇਹ ਫ਼ਿਲਮ ਜਾਪਾਨੀ ਲੇਖਕ ਕੀਗੋ ਹਿਗਾਸ਼ਿਨੋ ਦੀ ਕਿਤਾਬ ‘Devotion of Suspect X’ 'ਤੇ ਆਧਾਰਿਤ ਹੋਵੇਗੀ। ਇਹ ਫ਼ਿਲਮ Netflix 'ਤੇ ਰਿਲੀਜ਼ ਹੋਵੇਗੀ।

Kareena Kapoor Khan gets brutally trolled for ad Image Source: Twitter

ਮੀਡੀਆ ਰਿਪੋਰਟਸ ਦੇ ਅਨੁਸਾਰ ਫ਼ਿਲਮ ਦੀ ਸ਼ੂਟਿੰਗ ਅਗਲੇ ਹਫਤੇ ਤੋਂ ਸ਼ੁਰੂ ਹੋਵੇਗੀ। ਫ਼ਿਲਮ ਦਾ ਪਹਿਲਾ ਸ਼ੈਡਿਊਲ ਦਾਰਜੀਲਿੰਗ 'ਚ ਸ਼ੂਟ ਕੀਤਾ ਜਾਵੇਗਾ ਅਤੇ ਦੂਜਾ ਮਈ ਦੇ ਅੰਤ ਤੱਕ ਮੁੰਬਈ 'ਚ ਸ਼ੂਟ ਕੀਤਾ ਜਾਵੇਗਾ। ਮਹਿਬੂਬ ਸਟੂਡੀਓ ਵਿੱਚ ਸ਼ੂਟਿੰਗ ਲਈ ਸੈੱਟ ਤਿਆਰ ਕੀਤੇ ਜਾਣਗੇ। ਫ਼ਿਲਮ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ ਅਤੇ ਇਸ ਦੀ ਕਹਾਣੀ ਕਤਲ ਦੇ ਰਹੱਸ 'ਤੇ ਆਧਾਰਿਤ ਹੋਵੇਗੀ। ਇਹ ਅਗਲੇ ਸਾਲ ਮਾਰਚ 'ਚ ਰਿਲੀਜ਼ ਹੋਵੇਗੀ।

inside image of kareena kapoor khan ott debut

ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ਫ਼ਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ। ਇਹ ਫ਼ਿਲਮ ਹਾਲੀਵੁੱਡ ਫ਼ਿਲਮ ਫੋਰੈਸਟ ਗੰਪ ਦੀ ਰੀਮੇਕ ਹੈ। ਆਮਿਰ ਖ਼ਾਨ ਨਾਲ ਕਰੀਨਾ ਦੀ ਇਹ ਤੀਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ 3 ਇਡੀਅਟਸ, ਤਲਾਸ਼ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।

ਹੋਰ ਪੜ੍ਹੋ : ਆਲੀਆ-ਰਣਬੀਰ ਦੀ 2004 ਦੀ ਤਸਵੀਰ ਹੋਈ ਵਾਇਰਲ, 11 ਸਾਲ ਦੀ ਉਮਰ ‘ਚ ਦਿਲ ਦੇ ਬੈਠੀ ਸੀ ਅਦਾਕਾਰਾ

You may also like