ਅਫਸਾਨਾ ਖ਼ਾਨ ਦੇ ਗੀਤ ‘Dhokebaaz’ ‘ਚ ਨਜ਼ਰ ਆਉਣਗੇ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ

written by Lajwinder kaur | April 26, 2022

ਪੰਜਾਬੀ ਗਾਇਕਾ ਅਫਸਾਨਾ ਖ਼ਾਨ Afsana Khan ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਜੀ ਹਾਂ ਅਫਸਾਨਾ ਖ਼ਾਨ ਦੇ ਆਉਣ ਵਾਲੇ ਨਵੇਂ ਗੀਤ ਚ ਬਾਲੀਵੁੱਡ ਦੇ ਨਾਮੀ ਕਾਲਾਕਰ ਵਿਵੇਕ ਓਬਰਾਏ Vivek Oberoi ਅਤੇ ਤ੍ਰਿਧਾ ਚੌਧਰੀ Tridha Choudhury ਅਦਾਕਾਰੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣੇ।

ਹੋਰ ਪੜ੍ਹੋ : ‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼

afsana khan , image from instagram

ਐਕਟਰ ਵਿਵੇਕ ਓਬਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘Dil jeetne se todne tak ka silsila ab hoga shuru - #Dhokebaaz ਰਿਲੀਜ਼ ਹੋ ਰਿਹਾ ਹੈ @vyrloriginals ਦੇ ਯੂਟਿਊਬ ਚੈਨਲ ਉੱਤੇ 29 ਅਪ੍ਰੈਲ ਨੂੰ 11 ਵਜੇ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਜੇ ਗੱਲ ਕਰੀਏ ਧੋਖੇਬਾਜ਼ ਗੀਤ ਦੇ ਬੋਲ ਨਾਮੀ ਪੰਜਾਬੀ ਗੀਤਕਾਰ ਜਾਨੀ ਦੀ ਕਲਮ ‘ਚੋ ਨਿਕਲੇ । ਜਾਨੀ ਦੇ ਲਿਖੇ ਗੀਤਾਂ ਉੱਤੇ ਪਹਿਲਾਂ ਵੀ ਕਈ ਨਾਮੀ ਬਾਲੀਵੁੱਡ ਐਕਟਰ ਕੰਮ ਕਰ ਚੁੱਕੇ ਹਨ।

afsana khan and jaani

ਉੱਧਰ ਗੱਲ ਕਰੀਏ ਅਫਸਾਨਾ ਖ਼ਾਨ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮ ਗਾਇਕਾ ਹੈ ਜੋ ਕਿ ਤੇਜ਼ੀ ਦੇ ਨਾਲ ਬਾਲੀਵੁੱਡ ਜਗਤ ਚ ਆਪਣਾ ਨਾਮ ਬਣਾ ਰਹੀ ਹੈ। ਅੱਜ ਹੀ ਉਨ੍ਹਾਂ ਦੇ ਬੇਚਾਰੀ ਦਾ ਟੀਜ਼ਰ ਆਇਆ ਹੈ ਜਿਸ ਚ ਨਜ਼ਰ ਆ ਰਹੇ ਨੇ ਕਰਨ ਕੁੰਦਰਾ ਤੇ ਦਿਵਿਆ ਅਗਰਵਾਲ। ਪ੍ਰਸ਼ੰਸਕ Dhokebaaz ਗੀਤ ਨੂੰ ਲੈ ਕੇ ਕਾਫੀ ਉਤਸੁਕ ਹਨ।

ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ

 

 

View this post on Instagram

 

A post shared by Vivek Oberoi (@vivekoberoi)

You may also like