ਗੁਰਨਾਮ ਭੁੱਲਰ ਤੇ ਬਾਣੀ ਸੰਧੂ ਦੇ ਨਾਲ ਪੰਜਾਬੀ ਗੀਤ ‘ਤੇ ਬਣਾਇਆ ਦਿਲਚਸਪ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਦੋਵੇਂ ਗਾਇਕਾਂ ਦਾ ਇਹ ਅੰਦਾਜ਼

written by Lajwinder kaur | April 12, 2021 03:08pm

ਪੰਜਾਬੀ ਗਾਇਕ ਗੁਰਨਾਮ ਭੁੱਲਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਗੁਰਨਾਮ ਭੁੱਲਰ ਅਤੇ ਬਾਣੀ ਸੰਧੂ ਦਾ ਨਵਾਂ ਗੀਤ ‘ਅੱਗ ਅੱਤ ਕੋਕਾ ਕਹਿਰ’ ਖੂਬ ਸੁਰਖੀਆਂ ਵਟੋਰ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

bani sandhu and gurnam bhulla

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਦੇ ਨਾਲ ਸਾਂਝਾ ਕੀਤਾ ਮਸਤੀ ਵਾਲਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of gurnam bhullar fun video with bani sandhu

ਗਾਇਕ ਗੁਰਨਾਮ ਭੁੱਲਰ ਨੇ ਵੀ ਬਾਣੀ ਸੰਧੂ ਦੇ ਨਾਲ ਇਸ ਗੀਤ ਦੇ ਬੋਲਾਂ ਉੱਤੇ ਵੀਡੀਓ ਬਣਾ ਕੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਗੁਰਨਾਮ ਭੁੱਲਰ ਚਿੱਟੇ ਰੰਗ ਦੇ ਕੁੜਤੇ-ਪਜ਼ਾਮੇ ‘ਚ ਡੈਸ਼ਿੰਗ ਲੱਗ ਰਿਹਾ ਹੈ। ਉਧਰ ਬਾਣੀ ਸੰਧੂ ਵੀ ਕਾਲਾ ਸ਼ਾਹ ਸ਼ੂਟ ‘ਚ ਕਹਿਰ ਢਾਹ ਰਹੀ ਹੈ। ਦਰਸ਼ਕਾਂ ਨੂੰ ਦੋਵਾਂ ਗਾਇਕਾਂ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ।

image of gurnam bhullar

ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਗੁਰਨਾਮ ਭੁੱਲਰ ਜਲਦ ਹੀ ਸੋਨਮ ਬਾਜਵਾ ਦੇ ਨਾਲ ‘ਮੈਂ ਵਿਆਹ ਨੀਂ ਕਰੌਂਣਾ ਤੇਰੇ ਨਾਲ’ ਫ਼ਿਲਮ ‘ਚ ਨਜ਼ਰ ਆਉਣਗੇ । ਅਖੀਰਲੀ ਵਾਰ ਗੁਰਨਾਮ ਭੁੱਲਰ ‘ਸੁਰਖ਼ੀ ਬਿੰਦੀ’ ਫ਼ਿਲਮ ‘ਚ ਸਰਗੁਣ ਮਹਿਤਾ ਦੇ ਨਾਲ ਨਜ਼ਰ ਆਏ ਸੀ।

 

 

You may also like