ਫਿਲਮ 'ਵਲੈਤੀ ਯੰਤਰ' ਦੀ ਸ਼ੂਟਿੰਗ ਸ਼ੁਰੂ ,ਸ਼ੂਟਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ 

Written by  Shaminder   |  October 15th 2018 06:45 AM  |  Updated: October 15th 2018 06:45 AM

ਫਿਲਮ 'ਵਲੈਤੀ ਯੰਤਰ' ਦੀ ਸ਼ੂਟਿੰਗ ਸ਼ੁਰੂ ,ਸ਼ੂਟਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ 

ਫਿਲਮ 'ਵਲੈਤੀ ਯੰਤਰ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ । ਇਸ ਫਿਲਮ 'ਚ ਮੁੱਖ ਅਦਾਕਾਰ ਦੇ ਤੌਰ 'ਤੇ ਗੁਰਨਾਮ ਭੁੱਲਰ ਕੰਮ ਕਰ ਰਹੇ ਨੇ ਜਦਕਿ  ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਅਮਨ ਸੰਧੂ । ਇਸ ਤੋਂ ਇਲਾਵਾ ਇਸ ਫਿਲਮ 'ਚ ਸਰਦਾਰ ਸੋਹੀ ,ਰੁਪਿੰਦਰ ਰੂਪੀ ,ਮਲਕੀਤ ਰੌਣੀ ਅਤੇ ਸੋਮਿਯਾ ਜੋਸ਼ੀ ਵੀ ਵਰਗੇ ਕਲਾਕਾਰ ਵੀ ਫਿਲਮ 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਉਣਗੇ । ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਰਣਜੀਤ ਬੱਲ ਜਦਕਿ ਪ੍ਰੋਡਿਊਸਰ ਨੇ ਨਰੇਸ਼ ਸਿੰਗਲਾ ।

ਹੋਰ ਵੇਖੋ : ਵਿਦੇਸ਼ ਦੀ ਧਰਤੀ ‘ਤੇ ਪਰਫਾਰਮ ਕਰਨਗੇ ਗੁਰਨਾਮ ਭੁੱਲਰ

ਇਹ ਫਿਲਮ ਯੰਗਰਸ ਡਰੀਮ ਵਰਲਡ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ ਦੀ ਕਹਾਣੀ ਲਿਖੀ ਹੈ ਕਰਨ ਅਤੇ ਧੀਰਜ ।ਫਿਲਮ ਦੀ ਕਹਾਣੀ ਕੀ ਹੈ ਇਹ ਤਾਂ ਅਜੇ ਖੁਲਾਸਾ ਨਹੀਂ ਹੋ ਸਕਿਆ। ਪਰ  ਜਿਵੇਂ ਕਿ ਇਸ ਫਿਲਮ ਦੇ ਪਹਿਲੇ ਪੋਸਟਰ ਨੂੰ ਵੇਖ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਰਾਣੇ ਸਮਿਆਂ 'ਚ ਕਿਸੇ ਵਿਦੇਸ਼ੀ ਯੰਤਰ ਨੂੰ ਵਿਖਾਉਣ ਦੀ ਇਸ ਫਿਲਮ 'ਚ ਕੋਸ਼ਿਸ਼ ਕੀਤੀ ਗਈ ਹੈ ।

ਪਰ ਅਸਲ 'ਚ ਫਿਲਮ ਦੀ ਕਹਾਣੀ ਕਿਸ 'ਤੇ ਅਧਾਰਿਤ ਹੈ ਇਹ ਤਾਂ ਫਿਲਮ ਆਉਣ 'ਤੇ ਹੀ ਪਤਾ ਲੱਗ ਸਕੇਗਾ । ਪਰ ਇਸ ਫਿਲਮ ਦੇ ਜ਼ਰੀਏ ਗੁਰਨਾਮ ਭੁੱਲਰ ਗਾਇਕੀ ਤੋਂ ਅਦਾਕਾਰੀ ਦੇ ਖੇਤਰ 'ਚ ਪੈਰ ਰੱਖਣ ਜਾ ਰਹੇ ਨੇ । ਉਨ੍ਹਾਂ ਦੀ ਇਹ ਫਿਲਮ ਅਦਾਕਾਰੀ ਦੇ ਖੇਤਰ 'ਚ ਉਨ੍ਹਾਂ ਦੀ ਪੈਠ ਬਣਾ ਸਕੇਗੀ ਜਾਂ ਨਹੀਂ ਇਹ ਤਾਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।ਫਿਲਹਾਲ ਤਾਂ ਇਸ ਫਿਲਮ 'ਚ ਸਰਦਾਰ ਸੋਹੀ ਵਰਗੇ ਬਿਹਤਰੀਨ ਕਲਾਕਾਰ ਕੰਮ ਕਰ ਰਹੇ ਨੇ ਤਾਂ ਇਸ ਫਿਲਮ 'ਚ ਕੁਝ ਨਾ ਕੁਝ ਤਾਂ ਖਾਸ ਹੋਵੇਗਾ ਹੀ । ਖੈਰ ਅਸੀਂ ਅੱਜ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਸ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ।ਤੁਸੀਂ ਵੀ ਵੇਖੋ ਫਿਲਮ ਦੇ ਕਲਾਕਾਰ ਕਿੰਨੀ ਮਿਹਨਤ ਕਰ ਰਹੇ ਨੇ ਇਸ ਫਿਲਮ ਨੂੰ ਬਨਾਉਣ ਲਈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network