ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗੀਤ ‘PR’, ਗਾਇਕ ਨੇ ਸਾਂਝਾ ਕੀਤਾ ਮਜ਼ੇਦਾਰ ਪੋਸਟਰ

written by Lajwinder kaur | November 11, 2022 01:47pm

Gurnam Bhullar new song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਨਾਮ ਭੁੱਲਰ ਜੋ ਕਿ ਆਪਣੀ ਫ਼ਿਲਮਾਂ ਦੇ ਨਾਲ ਮਨੋਰੰਜਨ ਕਰਨ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ ਪੀ.ਆਰ ਦਾ ਪੋਸਟਰ ਸ਼ੇਅਰ ਕੀਤਾ ਹੈ। ਗੀਤ ਦਾ ਪੋਸਟਰ ਬਹੁਤ ਹੀ ਮਜ਼ੇਦਾਰ ਹੈ।

ਹੋਰ ਪੜ੍ਹੋ : ਕਿਲੀ ਪਾਲ ਨੇ ਗਾਇਆ ਪੰਜਾਬੀ ਗੀਤ ‘Temporary Pyar’, ਖੁਦ ਗਾਇਕ ਕਾਕਾ ਨੇ ਕਮੈਂਟ ਕਰਕੇ ਦਿੱਤੀ ਅਜਿਹੀ ਪ੍ਰਤੀਕਿਰਿਆ

image source: instagram

ਗਾਇਕ ਅਤੇ ਐਕਟਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਮ ਅਕਾਊਂਟ ਉੱਤੇ ਆਪਣੇ ਗੀਤ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Releasing on 14th of November only on Diamondstar Worldwide youtube channel’। ਜੇ ਗੱਲ ਕਰੀਏ ਗਾਣੇ ਦੇ ਪੋਸਟਰ ਦੀ ਤਾਂ ਉਹ ਬਹੁਤ ਹੀ ਮਜ਼ੇਦਾਰ ਹੈ।

gurnam bhular and yeshika-min image source: instagram

ਪੀ.ਆਰ ਗੀਤ ਦੇ ਬੋਲ ਗਿੱਲ ਰੌਂਤੇ ਦੇ ਕਲਮਬੰਧ ਕੀਤੇ ਨੇ ਤੇ ਮਿਊਜ਼ਿਕ ਡੈਡੀ ਬੀਟ ਵਾਲਿਆਂ ਨੇ ਦਿੱਤਾ ਹੈ।  Yesha Sagar ਜੋ ਕਿ ਇਸ ਮਿਊਜ਼ਿਕ ਵੀਡੀਓ ਵਿੱਚ ਗੁਰਨਾਮ ਭੁੱਲਰ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਹ ਪੂਰਾ ਗੀਤ 14 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਫੈਨਜ਼ ਕਾਫੀ ਉਤਸੁਕ ਹਨ।

Gurnam Bhullar Image Source : Instagram

ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਹ ਇਸ ਸਾਲ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ‘ਨਿਗਾ ਮਾਰਦਾ ਆਈਂ ਵੇ’ ਫ਼ਿਲਮ ਜਿਸ ਵਿੱਚ ਉਹ ਸਰਗੁਣ ਮਹਿਤਾ ਦੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਹਨ।

 

You may also like