ਗੁਰਨਾਮ ਭੁੱਲਰ ਦੇ ਗੀਤ 'ਪੱਕ ਠੱਕ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ,ਗੁਰਨਾਮ ਭੁੱਲਰ ਨੇ ਪ੍ਰਸ਼ੰਸਕ ਦਾ ਵੀਡਿਓ ਕੀਤਾ ਸਾਂਝਾ 

Written by  Shaminder   |  August 28th 2018 08:11 AM  |  Updated: August 28th 2018 08:11 AM

ਗੁਰਨਾਮ ਭੁੱਲਰ ਦੇ ਗੀਤ 'ਪੱਕ ਠੱਕ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ,ਗੁਰਨਾਮ ਭੁੱਲਰ ਨੇ ਪ੍ਰਸ਼ੰਸਕ ਦਾ ਵੀਡਿਓ ਕੀਤਾ ਸਾਂਝਾ 

ਗੁਰਨਾਮ ਭੁੱਲਰ Gurnam Bhullar ਦਾ ਨਵਾਂ ਗੀਤ Song ਪੱਕ ਠੱਕ ਧੁੰਮਾਂ ਪਾ ਰਿਹਾ ਹੈ । ਇਸ ਗੀਤ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਗੁਰਨਾਮ ਭੁੱਲਰ ਦੇ ਇਸ ਗੀਤ 'ਤੇ ਨੌਜਵਾਨ ਥਿਰਕਦੇ ਵੀ ਨਜ਼ਰ ਆ ਰਹੇ ਨੇ । ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ ।

https://www.instagram.com/p/BnAuBaGnqvn/?hl=en&taken-by=gurnambhullarofficial

 

ਜਿਸ 'ਚ ਉਸ ਨੇ ਆਪਣੇ ਇੱਕ ਪ੍ਰਸ਼ੰਸਕ ਦਾ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਗੁਰਨਾਮ ਭੁੱਲਰ ਦੀ ਇੱਕ ਪ੍ਰਸ਼ੰਸਕ ਉਸ ਦੇ ਹਾਲ 'ਚ ਹੀ ਆਏ ਗੀਤ 'ਪੱਕ ਠੱਕ' 'ਤੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਆਪਣੇ ਫੈਨ ਦਾ ਸ਼ੁਕਰੀਆ ਅਦਾ ਕੀਤਾ ਹੈ ਅਤੇ ਲਿਖਿਆ ਹੈ ਕਿ ਇਸ ਗਾਣੇ ਨੂੰ ਸਹਿਯੋਗ ਦੇਣ ਲਈ ਧੰਨਵਾਦ ।

gurnam bhullar

ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਪਸੰਦ ਵੀ ਕਰ ਰਹੇ ਨੇ ।ਦੱਸ ਦਈਏ ਕਿ ਗੁਰਨਾਮ ਭੁੱਲਰ ਇਸ ਤੋਂ ਪਹਿਲਾਂ ਕਈ ਗੀਤ ਗਾ ਕੇ ਚੁੱਕੇ ਨੇ । ਜਿਨ੍ਹਾਂ ਚੋਂ 'ਉਮਰਾਂ ਨੇ ਛੋਟੀਆਂ 'ਤੇ ਕਾਰਨਾਮੇ ਵੱਡੇ ਆ ' ,'ਪਰਖ ਲੈਣ ਦੇ ਅਜੇ' ਸਣੇ ਹੋਰ ਕਈ ਗੀਤ ਲੋਕਾਂ ਵੱਲੋਂ ਪਸੰਦ ਕੀਤੇ ਗਏ ਨੇ । ਪਰ ਹਾਲ 'ਚ ਹੀ ਆਇਆ 'ਪੱਕ ਠੱਕ ' ਗੀਤ ਲੋਕਾਂ 'ਚ ਕਾਫੀ ਮਕਬੂਲ ਹੋ ਰਿਹਾ ਹੈ ।

gurnam bhullar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network