ਗੁਰਨਾਮ ਭੁੱਲਰ ਨੇ ਆਪਣੇ ਨਵੇਂ ਆਉਣ ਵਾਲੇ ਗੀਤ 'ਪੱਕ ਠੱਕ' ਦੀ ਪਹਿਲੀ ਝਲਕ ਕੀਤੀ ਪੇਸ਼

Written by  Rajan Sharma   |  August 20th 2018 08:50 AM  |  Updated: August 20th 2018 08:50 AM

ਗੁਰਨਾਮ ਭੁੱਲਰ ਨੇ ਆਪਣੇ ਨਵੇਂ ਆਉਣ ਵਾਲੇ ਗੀਤ 'ਪੱਕ ਠੱਕ' ਦੀ ਪਹਿਲੀ ਝਲਕ ਕੀਤੀ ਪੇਸ਼

ਆਪਣੇ ਗੀਤ ਡਾਏਮੰਡ ਦੇ 200 ਮਿਲੀਅਨ ਤੋਂ ਵੱਧ ਵਿਊਜ਼ ਕਰਨ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੈਂਡਸਮ ਅਦਾਕਾਰ ਅਤੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ gurnam bhullar ਆਪ ਖ਼ੁਦ ਵੀ ਡਾਏਮੰਡ ਵਾਂਗ ਚਮਕ ਰਹੇ ਹਨ| ਆਪਣੇ ਹਿੱਟ ਗੀਤ ਡਾਏਮੰਡ ਅਤੇ ਫੋਨ ਮਾਰਦੀ ਤੋਂ ਬਾਅਦ ਆਪਣੇ ਨਵੇਂ ਗੀਤ ਪੱਕ-ਠੱਕ punjabi song ਕਰ ਚੁੱਕੇ ਹਨ| ਜੀ ਹਾਂ ਗੁਰਨਾਮ ਭੁੱਲਰ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ ਜਿਸਦਾ ਟਾਈਟਲ ਹੈ ਪੱਕ-ਠੱਕ| ਗੀਤ ਦਾ ਪੋਸਟਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਸ ਵਿੱਚ ਗੁਰਨਾਮ ਭੁੱਲਰ ਬੜੀ ਹੀ ਸ਼ਾਨਦਾਰ ਲੁੱਕ ਵਿੱਚ ਨਜ਼ਰ ਆ ਰਹੇ ਹਨ|

https://www.instagram.com/p/BmqRchEnCz5/?taken-by=gurnambhullarofficial

ਜਿਥੇ ਕਿ ਅਸੀ ਪੋਸਟਰ ਦੀ ਬੈਕਗਰਾਉਂਡ ਵਿੱਚ ਵੀ ਦੇਖ ਸਕਦੇ ਆ ਕਿ ਗੁਰਨਾਮ ਭੁੱਲਰ gurnam bhullar ਬੜੀ ਸੋਹਣੀ ਪੱਗ ਵਿੱਚ ਨਜ਼ਰ ਆ ਰਹੇ ਹਨ| ਗੀਤ punjabi song ਦੇ ਟਾਈਟਲ ਅਤੇ ਪੋਸਟਰ ਤੋਂ ਅਸੀ ਇਹ ਸਮਜ਼ ਸਕਦੇ ਆ ਕਿ ਇਹ ਗੀਤ ਇਕ ਸੈਲੀਬ੍ਰੇਸ਼ਨ ਗੀਤ ਹੋਵੇਗਾ| ਤੁਸੀਂ ਇਹ ਗੀਤ ਤਾਂ ਸੁਣਿਆ ਹੋਵੇਗਾ ਸੌਂਹ ਤੇਰੀ ਜੱਟੀ ਝੱਲਦੀ ਨੀ ਆਕੜਾਂ, ਰੱਖ ਲਈ ਪਿਆਰ ਨਾਲ ਜਿਵੇਂ ਮਰਜੀ| ਤੁਹਾਨੂੰ ਦੱਸਣਾ ਚਾਵਾਂਗੇ ਗੁਰਨਾਮ ਭੁੱਲਰ ਦਾ ਨਵਾਂ ਗੀਤ ਵੀ ਕੁਝ ਇਸ ਤਰਾਂ ਦਾ ਹੀ ਹੋਵੇਗਾ| ਜਿਥੇ ਇਸ ਗੀਤ ਦੇ ਬੋਲ ਗੀਤ ਗਿੱਲ ਰੋਟਾਂ ਵਲੋਂ ਲਿਖੇ ਗਏ ਹਨ ਓਥੇ ਹੀ ਇਸ ਗੀਤ ਦੀ ਸਟੋਰੀ ਅਤੇ ਡਾਇਰੈਕਸ਼ਨ ਕੀਤੀ ਹੈ ਗੈਰੀ ਦਿਓਲ ਨੇ| ਇਹ ਗੀਤ 25 ਅਗਸਤ ਨੂੰ ਜੱਸ ਲੇਬਲ ਦੇ ਬੈਨਰ ਹੇਠ ਰਿਲੀਜ਼ ਹੋਵੇਗਾ| ਉਮੀਦ ਹੈ ਉਹਨਾਂ ਦੇ ਬਾਕੀ ਗੀਤਾਂ ਦੀ ਤਰਾਂ ਉਹਨਾਂ ਦਾ ਇਹ ਗੀਤ ਵੀ ਪੂਰਾ ਧਮਾਕੇਦਾਰ ਹੋਵੇਗਾ| ਇਹ ਦੱਸਣਾ ਵੀ ਲਾਜ਼ਮੀ ਹੈ ਕਿ ਇਹ ਗੀਤ ਤੁਹਾਡੇ ਆਪਣੇ ਆਪਣੇ ਚੈਨਲ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕਦੇ ਤੇ ਏਕਸਕਲੂਸੀਵ ਚਲਾਇਆ ਜਾਵੇਗਾ|

https://www.instagram.com/p/BmgCXu1nAn5/?taken-by=gurnambhullarofficial


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network