ਗੁਰਨਾਮ ਭੁੱਲਰ ਨੇ ਸਟੇਜ 'ਤੇ ਪਹਿਲੀ ਵਾਰ 'ਪੱਕ ਠੱਕ' ਗੀਤ 'ਤੇ ਦਿੱਤੀ ਪਰਫਾਰਮੈਂਸ ,ਵੀਡਿਓ ਇੰਸਟਾਗ੍ਰਾਮ ਤੇ ਕੀਤਾ ਸਾਂਝਾ

Reported by: PTC Punjabi Desk | Edited by: Shaminder  |  August 29th 2018 05:22 AM |  Updated: August 29th 2018 05:22 AM

ਗੁਰਨਾਮ ਭੁੱਲਰ ਨੇ ਸਟੇਜ 'ਤੇ ਪਹਿਲੀ ਵਾਰ 'ਪੱਕ ਠੱਕ' ਗੀਤ 'ਤੇ ਦਿੱਤੀ ਪਰਫਾਰਮੈਂਸ ,ਵੀਡਿਓ ਇੰਸਟਾਗ੍ਰਾਮ ਤੇ ਕੀਤਾ ਸਾਂਝਾ

ਪੰਜਾਬੀ ਦੇ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ Gurnam Bhullar  ਦਾ ਗੀਤ Song  'ਪੱਕ ਠੱਕ' ਧੁੰਮਾਂ ਪਾ ਰਿਹਾ ਹੈ । ਇਸ ਗੀਤ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਭਰਵਾਂ ਹੁੰਗਾਰਾ ਸਰੋਤਿਆਂ ਵੱਲੋਂ ਮਿਲ ਰਿਹਾ ਹੈ ।ਉਸਦੇ ਨਾਲ ਹੀ ਗੁਰਨਾਮ ਭੁੱਲਰ ਵੀ ਇਸ ਗੀਤ ਬਾਰੇ ਲੋਕਾਂ ਦਾ ਪ੍ਰਤੀਕਰਮ ਜਾਨਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ । ਉਹ ਲਗਾਤਾਰ ਇੰਸਟਾਗ੍ਰਾਮ 'ਤੇ ਆਪਣੇ ਚਾਹੁਣ ਵਾਲਿਆਂ ਨੂੰ ਇਸ ਗੀਤ ਨੂੰ ਸੁਪੋਰਟ ਕਰਨ ਲਈ ਕਹਿ ਰਹੇ ਨੇ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਵੀ ਇਸ ਗੀਤ 'ਤੇ ਲਗਾਤਾਰ ਕਮੈਂਟ ਕਰਕੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ ।

https://www.instagram.com/p/Bm9AwPtHZ4_/?hl=en

ਗੁਰਨਾਮ ਭੁੱਲਰ ਦਾ ਇਹ ਗੀਤ ਏਨਾ ਜ਼ਿਆਦਾ ਮਕਬੂਲ ਹੋ ਰਿਹਾ ਹੈ ਕਿ ਵਿਆਹਾਂ 'ਚ ਡੀ.ਜੇ. ਦੀਆਂ ਧੁਨਾਂ 'ਤੇ ਲੋਕ ਇਸ ਗੀਤ 'ਤੇ ਥਿਰਕਦੇ ਨਜ਼ਰ ਆਉਂਦੇ ਨੇ । ਇਹੀ ਨਹੀਂ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਇੱਕ ਵਿਆਹ ਸਮਾਗਮ 'ਤੇ ਇਸ ਗੀਤ 'ਤੇ ਆਪਣੀ ਪਰਫਾਰਮੈਂਸ ਦੇ ਰਹੇ ਨੇ ।ਇਸ ਵੀਡਿਓ 'ਚ ਗਾਇਕ ਅੰਮ੍ਰਿਤ ਮਾਨ ਵੀ ਨਜ਼ਰ ਆ ਰਹੇ ਨੇ ।

ਗੁਰਨਾਮ ਭੁੱਲਰ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪਹਿਲੀ ਵਾਰ 'ਪੱਕ ਠੱਕ' ਗੀਤ ਸਟੇਜ 'ਤੇ ਉਹ ਪਰਫਾਰਮ ਕਰ ਰਹੇ ਨੇ ।ਉਨ੍ਹਾਂ ਲਿਖਿਆ ਕਿ ਵਿਆਹਾਂ ਦੇ ਸੀਜ਼ਨ 'ਚ ਉਨ੍ਹਾਂ ਦਾ ਪਹਿਲਾ ਵਿਆਹ ਦਾ ਪ੍ਰੋਗਰਾਮ ਹੈ ਜਿਸ 'ਚ ਉਹ ਪਰਫਾਰਮ ਕਰ ਰਹੇ ਨੇ ।ਇਸ ਵੀਡਿਓ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਇਸ 'ਤੇ ਕਮੈਂਟ ਵੀ ਕੀਤੇ ਨੇ ।

Gurnam Bhullar


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network