ਗੁਰਨਾਮ ਭੁੱਲਰ ਨੇ ਇੰਸਟਾਗ੍ਰਾਮ 'ਤੇ ਵੀਡਿਓ ਕੀਤਾ ਸਾਂਝਾ
ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਆਪਣੇ ਨਵੇਂ ਗੀਤ 'ਫਕੀਰਾ' ਬਾਰੇ ਦੱਸ ਰਹੇ ਨੇ । ਉਨ੍ਹਾਂ ਨੇ ਇਸ ਗੀਤ ਨੂੰ ਸਰੋਤਿਆਂ ਨੂੰ ਸਾਂਝਾ ਕਰਨ ਦੀ ਗੁਜ਼ਾਰਿਸ਼ ਕੀਤੀ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਮਿਲ ਰਹੇ ਸਰੋਤਿਆਂ ਦੇ ਮਿਲ ਰਹੇ ਪਿਆਰ ਲਈ ਆਪਣੇ ਪ੍ਰਸੰਸ਼ਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ।
ਹੋਰ ਵੇਖੋ : ਗੁਰਨਾਮ ਭੁੱਲਰ ਦਾ ਗੀਤ ‘ਤੈਨੂੰ ਲਾਣੇਦਾਰਨੀਏ’ ਪਾ ਰਿਹਾ ਧੁੰਮਾਂ
https://www.instagram.com/p/Bn6Ez4FgrZD/?taken-by=gurnambhullarofficial
ਇਸ ਫਿਲਮ ਦੇ ਬਾਕੀ ਗੀਤ ਤਾਂ ਪਾਰਟੀ ਗੀਤ ਨੇ ਪਰ ਇਹ ਗੀਤ ਥੋੜਾ ਉਦਾਸੀ ਭਰਿਆ ਜ਼ਰੂਰ ਹੈ । 'ਕਿਸਮਤ' ਫਿਲਮ ਦਾ ਗੀਤ 'ਫਕੀਰਾ' ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਫਿਲਮ ਦੇ ਹੋਰਨਾਂ ਗੀਤਾਂ ਨਾਲੋਂ ਥੋੜਾ ਵੱਖਰਾ ਹੈ । ਇਹ ਗੀਤ ਤੜਕ ਭੜਕ ਵਾਲਾ ਨਹੀਂ ਹੈ ਬਲਕਿ ਉਦਾਸੀ ਭਰਿਆ ਗੀਤ ਹੈ । ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਗਾਇਆ ਹੈ । ਉਨ੍ਹਾਂ ਨੇਇਸ ਗੀਤ ਦਾ ਇੱਕ ਪੋਸਟਰ ਵੀ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਬੀ ਪਰਾਕ ਨੇ । ਇਹ ਫਿਲਮ ੨੧ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਪਰ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਇਸਦੇ ਗੀਤ ਲੋਕਾਂ 'ਚ ਕਾਫੀ ਮਕਬੂਲ ਹੋ ਰਹੇ ਹਨ । ਇਹ ਇੱਕ ਰੋਮਾਂਟਿਕ ਕਮੇਡੀ ਹੈ ਜਿਸ 'ਚ ਤੁਹਾਨੂੰ ਹਰ ਤਰ੍ਹਾਂ ਦਾ ਮਸਾਲਾ ਵੇਖਣ ਨੂੰ ਮਿਲੇਗਾ ।ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਗਦੀਪ ਸੰਧੂ ਨੇ ਅਤੇ ਫਿਲਮ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ । ਇਹ ਫਿਲਮ ੨੧ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਇਸ ਫਿਲਮ ਦੇ ਗੀਤ ਧੁੰਮਾ ਪਾ ਰਹੇ ਨੇ ।