
ਹਰ ਇੱਕ ਨੂੰ ਆਪਣੀ ਗਾਇਕੀ ਦੇ ਨਾਲ ਕੀਲ ਲੈਣ ਵਾਲੇ ਗਾਇਕ ਗੁਰਨਾਮ ਭੁੱਲਰ Gurnam Bhullar ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਭਰਾ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾਈ ਹੈ।

ਉਨ੍ਹਾਂ ਨੇ ਆਪਣੇ ਦਿਵਿਆਂਗ ਭਰਾ ਅਵਤਾਰ ਸਿੰਘ ਭੁੱਲਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਤੁਸੀਂ ਅਸਲੀ ਹੀਰੋ ਹੋ, ਤੁਸੀਂ ਸਾਡਾ ਮਾਣ ਵਧਾਇਆ ਹੈ ਵੀਰੇ,...ਅਸੀਂ ਹਰ ਦਿਨ ਤੁਹਾਡੀਆਂ ਮੁਸ਼ਕਲਾਂ ਨੂੰ ਦੇਖਿਆ ਹੈ....ਅਸੀਂ ਸਾਰੇ ਤਾਂ ਨਕਲੀ ਹੀਰੋ ਹਾਂ...ਪਰ ਤੁਸੀਂ ਅਸਲੀ ਹੀਰੋ ਹੋ...ਅਵਤਾਰ ਸਿੰਘ ਭੁੱਲਰ (playing for india ).. ਇਹ ਸਾਡੇ ਪੂਰੇ ਪਰਿਵਾਰ ਦੇ ਲਈ ਮਾਣ ਦੀ ਗੱਲ ਹੈ..ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਨਾਮ ਭੁੱਲਰ ਦੇ ਭਰਾ ਅਵਤਾਰ ਭੁੱਲਰ ਦੇ ਹੌਸਲੇ ਨੂੰ ਸਲਾਮ ਕਰ ਰਹੇ ਨੇ ਤੇ ਨਾਲ ਹੀ ਵਧਾਈਆਂ ਦੇ ਰਹੇ ਹਨ। ਗੁਰਨਾਮ ਭੁੱਲਰ ਦੇ ਭਰਾ ਦਿਵਿਆਂਗ ਇੰਡੀਆ ਕ੍ਰਿਕੇਟ ਟੀਮ ਲਈ ਖੇਡਦੇ ਹਨ।
ਜੇ ਗੱਲ ਕਰੀਏ ਗੁਰਨਾਮ ਭੁੱਲਰ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਉਹ ਨਵੇਂ ਗੀਤ ਡਾਇਮੰਡ ਕੋਕਾ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।
View this post on Instagram