ਰਾਹਤ ਫ਼ਤਿਹ ਅਲੀ ਖ਼ਾਨ ਦਾ ਗੀਤ 'ਜ਼ਰੂਰੀ ਥਾ' ਗੁਰਨਾਮ ਭੁੱਲਰ ਦੀ ਅਵਾਜ਼ 'ਚ ਕਰ ਰਿਹਾ ਹੈ ਸਭ ਨੂੰ ਕਾਇਲ, ਦੇਖੋ ਵੀਡੀਓ

written by Aaseen Khan | May 18, 2019

ਰਾਹਤ ਫ਼ਤਿਹ ਅਲੀ ਖ਼ਾਨ ਦਾ ਗੀਤ 'ਜ਼ਰੂਰੀ ਥਾ' ਗੁਰਨਾਮ ਭੁੱਲਰ ਦੀ ਅਵਾਜ਼ 'ਚ ਕਰ ਰਿਹਾ ਹੈ ਸਭ ਨੂੰ ਕਾਇਲ, ਦੇਖੋ ਵੀਡੀਓ : ਫ਼ਿਲਮ ਗੁੱਡੀਆਂ ਪਟੋਲੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਗੁਰਨਾਮ ਭੁੱਲਰ ਦੀ ਗਾਇਕੀ ਦੇ ਤਾਂ ਸਾਰੇ ਹੀ ਫੈਨ ਹਨ। ਸੋਨਮ ਬਾਜਵਾ ਨਾਲ ਪਰਦੇ 'ਤੇ ਛਾਉਣ ਵਾਲੇ ਗੁਰਨਾਮ ਭੁੱਲਰ ਦੀ ਜ਼ੁਬਾਨ ਤੋਂ ਹਰ ਕੋਈ ਗਾਣਾ ਫੱਬਦਾ ਹੈ, ਜਿਸ ਦਾ ਸਬੂਤ ਦਿੰਦਾ ਹੈ ਹਾਲ 'ਚ ਉਹਨਾਂ ਵੱਲੋਂ ਸਾਂਝਾ ਕੀਤਾ ਵੀਡੀਓ, ਜਿਸ 'ਚ ਗੁਰਨਾਮ ਭੁੱਲਰ ਰਾਹਤ ਫ਼ਤਿਹ ਅਲੀ ਖ਼ਾਨ ਦਾ ਗੀਤ 'ਜ਼ਰੂਰੀ ਥਾ' ਪਿਆਨੋ 'ਤੇ ਬੜਾ ਹੀ ਸ਼ਾਨਦਾਰ ਗਾ ਰਹੇ ਹਨ।

 
View this post on Instagram
 

Mohabbat bhi zaruri thi bichardn bhi zaruri tha .....preparation for DIAMOND TOUR #Canada starts july 2019

A post shared by Gurnam Bhullar (@gurnambhullarofficial) on

ਲਾਈਵ ਅਖਾੜਿਆਂ ਲਈ ਤਿਆਰੀ ਕਰਦੇ ਹੋਏ ਗੁਰਨਾਮ ਭੁੱਲਰ ਦੇ ਇਸ ਰਿਆਜ਼ ਨੂੰ ਪ੍ਰਸੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੁਰਨਾਮ ਭੁੱਲਰ ਨੇ ਗਾਣਿਆਂ ਦੇ ਨਾਲ ਨਾਲ ਆਪਣੀ ਅਦਾਕਾਰੀ ਨਾਲ ਵੀ ਵੱਖਰੀ ਪਹਿਚਾਣ ਦਰਜ ਕਰਵਾਈ ਹੈ। ਗੁੱਡੀਆਂ ਪਟੋਲੇ ਤੋਂ ਬਾਅਦ ਹੁਣ ਗੁਰਨਾਮ ਸਰਗੁਣ ਮਹਿਤਾ ਨਾਲ ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣ ਰਹੀ ਫ਼ਿਲਮ ਸੁਰਖ਼ੀ ਬਿੰਦੀ 'ਚ ਨਜ਼ਰ ਆਉਣਗੇ। ਫ਼ਿਲਮ ਦਾ ਸ਼ੂਟ ਚੱਲ ਰਿਹਾ ਜਿਸ ਦੇ ਸੈੱਟ ਤੋਂ ਆਏ ਦਿਨ ਹੀ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੋਰ ਵੇਖੋ : ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਤੇ 'ਮੁਕਲਾਵਾ' ਨੂੰ ਲੈ ਕੇ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ 'ਚ ਹੋਈ ਨੋਕ-ਝੋਕ, ਦੇਖੋ ਵੀਡੀਓ
 
View this post on Instagram
 

#SurkhiBindi 30 august

A post shared by Gurnam Bhullar (@gurnambhullarofficial) on

0 Comments
0

You may also like