ਗੁਰਨਜ਼ਰ ਚੱਠਾ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼ ਲੈ ਕੇ ਆ ਰਹੇ ਨੇ ਨਵਾਂ ਗੀਤ, ਅਦਾਕਾਰਾ ਜੈਸਮੀਨ ਭਸੀਨ ਲਾਵੇਗੀ ਆਪਣੀ ਅਦਾਕਾਰੀ ਦਾ ਤੜਕਾ

written by Lajwinder kaur | June 01, 2021

ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਨਜ਼ਰ ਚੱਠਾ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਨ੍ਹਾਂ ਨੇ ਨਵੀਂ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ।

gurnazar chattha image source-instagram
ਹੋਰ ਪੜ੍ਹੋ : ਜੁਗਨੀ ਐਲਬਮ ਤੋਂ ਨਵਾਂ ਗੀਤ ‘Jeena Paauni Aa’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਨਿੰਦਰ ਬੁੱਟਰ ਦਾ ਇਹ ਗੀਤ
inside image of gunazar and jasmin bhasin image source-instagram
ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ- ‘14th ਜੂਨ ਨੂੰ 🌟 ਨੋਟ ਕਰ ਲਵੋ 💙..ਇਹ ਗੀਤ ਤੁਹਾਡੇ ਸਭ ਦੇ ਚਿਹਰੇ ਉੱਤੇ ਇਵੇਂ ਦੀ ਹੀ ਮੁਸਕਾਨ ਲੈ ਕੇ ਆਵੇਗਾ’ ਨਾਲ ਹੀ ਉਨ੍ਹਾਂ ਨੇ ਗਾਣੇ ਦੀ ਪੂਰੀ ਟੀਮ ਨੂੰ ਟੈਗ ਕੀਤਾ ਹੈ। ਗੁਰਨਜ਼ਰ ਚੱਠਾ ਨੇ ਨਾਲ ਹੀ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਉਹ ਅਦਾਕਾਰਾ ਜੈਸਮੀਨ ਭਸੀਨ ਦੇ ਨਾਲ ਨਜ਼ਰ ਆ ਰਹੇ ਨੇ। ਇਸ ਗੀਤ ਚ ਜੈਸਮੀਨ ਭਸੀਨ ਆਪਣੀ ਅਦਾਕਾਰੀ ਦੇ ਨਾਲ ਚਾਰ ਚੰਨ ਲਗਾਉਂਦੀ ਹੋਈ ਨਜ਼ਰ ਆਵੇਗੀ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
gurnazar and jasmin in new song image source-instagram
ਜੇ ਗੱਲ ਕਰੀਏ ਗੁਰਨਜ਼ਰ ਚੱਠਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ। ਉਨ੍ਹਾਂ ਨੇ ਮੇਰੇ ਯਾਰ, ਪਿੰਜਰਾ, ਤਬਾਹ, ਮੈਥੋਂ ਕਸੂਰ ਕੀ ਹੋਇਆ, ਬਲੈਕ ਐੱਨ ਵਾਈਟ, ਇਜ਼ਹਾਰ, ਆਦਤਾਂ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਨੇ।
 
View this post on Instagram
 

A post shared by Gurnazar (@gurnazar_chattha)

0 Comments
0

You may also like