
ਦਿਲਜੀਤ ਦੋਸਾਂਝ (Diljit Dosanjh) ਆਪਣੀ ਵਧੀਆ ਗਾਇਕੀ ਦੇ ਲਈ ਤਾਂ ਜਾਣੇ ਹੀ ਜਾਂਦੇ ਹਨ । ਉੱਥੇ ਹੀ ਉਹ ਆਪਣੇ ਵੱਖਰੇ ਸਟਾਈਲ ਦੇ ਲਈ ਵੀ ਜਾਣੇ ਜਾਂਦੇ ਹਨ । ਖ਼ਾਸ ਕਰਕੇ ਉਨ੍ਹਾਂ ਦੇ ਸਿਰ 'ਤੇ ਸਜਾਈ ਗਈ ਦਸਤਾਰ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ । ਪਰ ਇਸ ਦਸਤਾਰ (Turban)ਨੂੰ ਸਜਾਉਣ ਦਾ ਸਿਹਰਾ ਇੱਕ ਸ਼ਖਸ ਨੂੰ ਜਾਂਦਾ ਹੈ ਜੋ ਕਿ ਦਿਲਜੀਤ ਦੇ ਹਰ ਗੀਤ ਦੇ ਸ਼ੂਟ ਤੋਂ ਪਹਿਲਾਂ ਦਸਤਾਰ ਸਜਾਉਂਦਾ ਹੈ । ਇਹ ਨਾਮ ਹੈ ਗੁਰਪ੍ਰਤਾਪ ਕੰਗ (Gurpartap Kang), ਗੁਰਪ੍ਰਤਾਪ ਸਿੰਘ ਜਿਸ ਵੱਲੋਂ ਬੰਨੀ ਗਈ ਪੱਗ ਦਿਲਜੀਤ ਦੇ ਸਿਰ ਤੇ ਸੱਜਦੀ ਹੈ ।ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਗੁਰਪ੍ਰਤਾਪ ਕੰਗ ਪਿਛਲੇ ਕਈ ਸਾਲਾਂ ਤੋਂ ਗਾਇਕ ਦੇ ਨਾਲ ਜੁੜਿਆ ਹੋਇਆ ਹੈ ।

ਹੋਰ ਪੜ੍ਹੋ : ਸਪਾਈਡਰ ਵੁਮੈਨ ਬਣ ਕੇ ਘੁੰਮਦੀ ਨਜ਼ਰ ਆਈ ਰਾਖੀ ਸਾਵੰਤ, ਵੇਖੋ ਵੀਡੀਓ
ਦਿਲਜੀਤ ਦੇ ਸਿਰ ’ਤੇ ਜੋ ਸੋਹਣੀ ਪੱਗ ਸੱਜਦੀ ਹੈ, ਉਹ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਗੁਰਪ੍ਰਤਾਪ ਕੰਗ ਬੰਨਦਾ ਹੈ । ਗੁਰਪ੍ਰਤਾਪ ਪਿਛਲੇ ਕਈ ਸਾਲਾਂ ਤੋਂ ਦਿਲਜੀਤ ਦੇ ਨਾਲ ਜੁੜਿਆ ਹੋਇਆ ਹੈ ।ਦਿਲਜੀਤ ਦੀਆਂ ਜਿਨ੍ਹਾਂ ਵੀ ਫ਼ਿਲਮਾਂ ਤੇ ਗਾਣੇ ਆਏ ਹਨ ਲੱਗਪਗ ਹਰ ਇੱਕ ਵਿੱਚ ਗੁਰਪ੍ਰਤਾਪ ਨੇ ਹੀ ਦਿਲਜੀਤ ਦੇ ਪੱਗ ਬੰਨੀ ਹੈ । ਗੁਰਪ੍ਰਤਾਪ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸ ਦੀ ਦਿਲਜੀਤ ਨਾਲ ਪਹਿਲੀ ਮੁਲਾਕਾਤ ਕਿਸੇ ਦੋਸਤ ਨੇ ਕਰਵਾਈ ਸੀ ।

ਜਦੋਂ ਉਹ ਆਪਣੇ ਪਿੰਡ ਵਿੱਚ ਸੀ ਤਾਂ ਕਿਸੇ ਦੋਸਤ ਨੇ ਕਿਹਾ ਕਿ ਉਸ ਤੋਂ ਦਿਲਜੀਤ ਦੋਸਾਂਝ ਪੱਗ ਬੰਨਵਾਉਣਾ ਚਾਹੁੰਦੇ ਹਨ ।ਇਹ ਸੁਣਕੇ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਉਹ ਦਿਲਜੀਤ ਨੂੰ ਅੰਮ੍ਰਿਤਸਰ ਦੇ ਕਿਸੇ ਹੋਟਲ ਵਿੱਚ ਮਿਲਿਆ ਤਾਂ ਉਸ ਨੂੰ ਆਪਣੇ ਆਪ ਤੇ ਵਿਸ਼ਵਾਸ਼ ਹੋਇਆ ।
View this post on Instagram
ਜਦੋਂ ਉਹਨਾਂ ਨੇ ਦਿਲਜੀਤ ਨੂੰ ਪੱਗ ਬੰਨੀ ਤਾਂ ਉਹਨਾਂ ਨੂੰ ਇਹ ਪੱਗ ਏਨੀਂ ਪਸੰਦ ਆਈ ਕਿ ਉਹ ਉਸ ਦਿਨ ਤੋਂ ਅੱਜ ਤੱਕ ਦਿਲਜੀਤ ਦੇ ਹਰ ਗਾਣੇ ਤੇ ਫ਼ਿਲਮ ਵਿੱਚ ਪੱਗ ਬੰਨਦੇ ਆ ਰਹੇ ਹਨ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਉਹ ਨਿਮਰਤ ਖਹਿਰਾ ਦੇ ਨਾਲ ਫ਼ਿਲਮ ਜੋੜੀ 'ਚ ਦਿਖਾਈ ਦੇਣਗੇ ।ਕੁਝ ਸਮਾਂ ਪਹਿਲਾਂ ਹੀ ਸ਼ਹਿਨਾਜ਼ ਗਿੱਲ ਦੇ ਨਾਲ ਉਸ ਦੀ ਫ਼ਿਲਮ ਆਈ ਸੀ 'ਹੌਸਲਾ ਰੱਖ' ।ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।