ਗੁਰਪ੍ਰੀਤ ਘੁੱਗੀ ਨੇ ਆਪਣੇ ਬੇਟੇ ਦੇ ਨਾਲ ਸਾਂਝੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | May 12, 2021

ਪੰਜਾਬੀ ਸਿਨੇਮਾ ਦਾ ਸਿਰ ਕੱਢ ਨਾਮ ਗੁਰਪ੍ਰੀਤ ਘੁੱਗੀ ਜਿੰਨ੍ਹਾਂ ਦੀ ਅਦਾਕਾਰੀ ਹਰ ਪੰਜਾਬੀ ਦਾ ਦਿਲ ਜਿੱਤ ਕੇ ਲੈ ਜਾਂਦੀ ਹੈ। ਭਾਵੇਂ ਕਾਮੇਡੀ ਹੋਵੇ, ਨੈਗੇਟਿਵ ਕਿਰਦਾਰ ਜਾਂ ਅਰਦਾਸ, ਅਰਦਾਸ ਕਰਾਂ ‘ਚ ਭਾਵੁਕ ਕਰ ਦੇਣ ਵਾਲਾ ਕਿਰਦਾਰ ਕਿਉਂ ਨਾ ਹੋਵੇ ਹਰ ਇੱਕ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ । ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

punjabi actor gurpeet ghuggi image source- instagram
ਹੋਰ ਪੜ੍ਹੋ : ਅਮਰਿੰਦਰ ਗਿੱਲ ਨੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ‘ਜੁਦਾ-3’ ਦਾ ਐਲਾਨ ਕਰਦੇ ਹੋਏ ਕਿਹਾ- ‘ਕਿਸਾਨੀ ਵਿਰੋਧੀ ਪਲੇਟਫਾਰਮ ਛੱਡਕੇ ਬਾਕੀ ਸਭ ‘ਤੇ ਜਲਦ ਹੋਵੇਗੀ ਰਿਲੀਜ਼’
gurpreet ghuggi shared his son image with fans image source- instagram
ਗੁਰਪ੍ਰੀਤ ਘੁੱਗੀ ਜ਼ਿਆਦਾਤਰ ਆਪਣੀ ਫ਼ਿਲਮਾਂ ਦੇ ਨਾਲ ਸਬੰਧਿਤ ਹੀ ਪੋਸਟਾਂ ਪਾਉਂਦੇ ਨੇ। ਪਰਿਵਾਰਕ ਤਸਵੀਰਾਂ ਉਹ ਬਹਤੁ ਘੱਟ ਸ਼ੇਅਰ ਕਰਦੇ ਨੇ । ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮੈਂ ਤੇ ਮੇਰਾ ਪੁੱਤਰ at Barota Farm Noorpur Bedi.. ਬਹੁਤ ਹੀ ਖ਼ੂਬਸੂਰਤ ਜਗ੍ਹਾ ਹੈ। ਇਸ ਤਸਵੀਰ ‘ਚ ਪਿਉ-ਪੁੱਤ ਇੱਕ ਖੂਹ ਦੇ ਕੋਲ ਖੜ੍ਹੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਪਿਆਰੀ ਜਿਹੀ ਤਸਵੀਰ ਕਾਫੀ ਪਸੰਦ ਆ ਰਹੀ ਹੈ। ਐਕਟਰ ਰੌਸ਼ਨ ਪ੍ਰਿੰਸ ਨੇ ਵੀ ਕਮੈਂਟ ਕਰਕੇ ਤਾਰੀਫ ਕੀਤੀ ਹੈ।
comments on gurpreet ghuggi image source- instagram
ਜੇ ਗੱਲ ਕਰੀਏ ਗੁਰਪ੍ਰੀਤ ਘੁੱਗੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਨੇ, ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਗੁਰਪ੍ਰੀਤ ਘੁੱਗੀ ਬਹੁਤ ਜਲਦ ਆਪਣੀ ਨਵੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।
image of gupreet ghuggi image source- instagram
 
 
View this post on Instagram
 

A post shared by Gurpreet Ghuggi (@ghuggigurpreet)

0 Comments
0

You may also like