ਕ੍ਰਿਕੇਟਰ ਸੁਰੇਸ਼ ਰੈਨਾ ਦੇ ਬੇਟੇ ਰੀਓ ਦੇ ਜਨਮਦਿਨ ‘ਤੇ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਖੂਬ ਰੌਣਕਾਂ, ਦੇਖੋ ਵੀਡੀਓ

written by Lajwinder kaur | March 25, 2021

ਕੁਝ ਦਿਨ ਪਹਿਲਾਂ ਹੀ ਹੀ ਕ੍ਰਿਕੇਟਰ ਸੁਰੇਸ਼ ਰੈਨਾ ਦੇ ਬੇਟੇ ਰੀਓ ਰੈਨਾ ਦਾ ਪਹਿਲਾ ਜਨਮਦਿਨ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੁਰੇਸ਼ ਰੈਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

suresh raina's son birthday pic image credit: instagram.com/sureshraina3
ਹੋਰ ਪੜ੍ਹੋ : ਮੁੰਬਈ ਪਹੁੰਚੇ ਅਫਸਾਨਾ ਖ਼ਾਨ ਤੇ ਸਾਜ਼ ਨੂੰ ਕਾਮੇਡੀਅਨ ਭਾਰਤੀ ਸਿੰਘ ਨੇ ਦਿੱਤੀ ਸ਼ਾਨਦਾਰ ਦਾਵਤ, ‘ਤਿੱਤਲੀਆਂ’ ਗੀਤ ‘ਤੇ ਕੀਤੀ ਖੂਬ ਮਸਤੀ,ਦੇਖੋ ਵੀਡੀਓ
suresh raina with guru randhawa image credit: instagram.com/sureshraina3
ਵੀਡੀਓ ‘ਚ ਦੇਖ ਸਕਦੇ ਹੋ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਹੋਰਾਂ ਨੇ ਆਪਣੇ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ । ਜਿਸਦੇ ਚੱਲਦੇ ਸੁਰੇਸ਼ ਰੈਨਾ ਵੀ ਆਪਣੇ ਆਪ ਨੂੰ ਗਾਉਣ ਤੋਂ ਨਹੀਂ ਰੋਕ ਪਾਏ ਤੇ ਮਾਈਕ ਲੈ ਕੇ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ। ਵੀਡੀਓ ‘ਚ ਸੁਰੇਸ਼ ਰੈਨਾ ਦਾ ਬੇਟਾ ਰੀਓ ਵੀ ਮਿਲਿੰਦ ਗਾਬਾ ਦੇ ਗੀਤ ਉੱਤੇ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸੁਰੇਸ਼ ਰੈਨਾ ਨੇ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਸੁਰੇਸ਼ ਰੈਨਾ ਨੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਖ਼ਾਸ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ।
guru randhawa and suresh raina image credit: instagram.com/sureshraina3
ਇੰਡੀਅਨ ਕ੍ਰਿਕੇਟਰ ਸੁਰੇਸ਼ ਰੈਨਾ ਜੋ ਕਿ ਪਿਛਲੇ ਸਾਲ ਦੂਜੀ ਵਾਰ ਪਿਤਾ ਬਣੇ ਸੀ। ਉਨ੍ਹਾਂ ਦੀ ਪਤਨੀ ਪ੍ਰਿਯੰਕਾ ਰੈਨਾ ਨੇ ਬੇਟੇ ਨੂੰ ਜਨਮ ਦਿੱਤਾ ਸੀ। । ਉਨ੍ਹਾਂ ਨੇ ਆਪਣੇ ਬੇਟੇ ਰੀਓ ਰੈਨਾ (Rio Raina) ਰੱਖਿਆ ਹੈ।  
 
View this post on Instagram
 

A post shared by Suresh Raina (@sureshraina3)

 
 
View this post on Instagram
 

A post shared by Suresh Raina (@sureshraina3)

0 Comments
0

You may also like