ਗੁਰੂ ਰੰਧਾਵਾ ਨੇ ਕੈਨੇਡਾ 'ਚ ਸ਼ੋਅ ਕਰਨ ਤੋਂ ਕੀਤੀ ਤੌਬਾ, ਹਮਲੇ ਦਾ ਇਸ ਤਰ੍ਹਾਂ ਦਿੱਤਾ ਪੂਰਾ ਬਿਓਰਾ
ਕੈਨੇਡਾ ਪੰਜਾਬੀ ਗਾਇਕਾਂ 'ਤੇ ਹੋਣ ਵਾਲੇ ਹਮਲਿਆਂ ਲਈ ਮਸ਼ਹੂਰ ਹੁੰਦਾ ਜਾ ਰਿਹਾ ਹੈ । ਤਾਜ਼ਾ ਘਟਨਾ ਗੁਰੂ ਰੰਧਾਵਾ ਤੇ ਸ਼ੋਅ ਦੌਰਾਨ ਹੋਏ ਹਮਲੇ ਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦਾ ਇੱਕ ਹਮਲਾ ਸਿੱਧੂ ਮੂਸੇਵਾਲਾ, ਕਰਨ ਔਜਲਾ ਤੇ ਵੀ ਹੋਇਆ ਸੀ । ਇੱਥੋਂ ਤੱਕ ਕਿ ਗਾਇਕਾ ਕੌਰ ਬੀ ਦੇ ਸ਼ੋਅ ਦੌਰਾਨ ਵੀ ਉਹਨਾਂ ਦੇ ਭਰਾ ਦੇ ਨਾਲ ਹੱਥੋਪਾਈ ਕੀਤੀ ਗਈ ਸੀ । ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਤੇ ਵੀ ਇਸੇ ਤਰ੍ਹਾਂ ਦਾ ਇੱਕ ਹਮਲਾ ਹੋਇਆ ਸੀ, ਤੇ ਗੁਰੂ ਰੰਧਾਵਾ ਤੇ ਹੋਏ ਇਸ ਹਮਲੇ ਨੇ ਇਸ ਤਰ੍ਹਾਂ ਦੇ ਹਮਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ ।
https://www.instagram.com/p/B0h97s9H6nr/
ਇਸ ਘਟਨਾ ਤੋਂ ਬਾਅਦ ਵੱਖ ਵੱਖ ਗਾਇਕਾਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਇਸ ਸਭ ਦੇ ਚਲਦੇ ਹੁਣ ਗੁਰੂ ਰੰਧਾਵਾ ਨੇ ਵੀ ਆਪਣੇ ਸ਼ੋਸਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਕੇ ਪੂਰੀ ਘਟਨਾ ਦਾ ਬਿਓਰਾ ਦਿੱਤਾ ਹੈ । ਗੁਰੂ ਰੰਧਾਵਾ ਨੇ ਜ਼ਖਮੀ ਹਾਲਤ ਵਿੱਚ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ 'ਉਹ ਆਪਣੀ ਸੱਜੀ ਅੱਖ ਦੇ ਥੱਲੇ ਚਾਰ ਟਾਂਕੇ ਲਗਵਾ ਕੇ ਅਮਰੀਕਾ ਤੇ ਕੈਨੇਡਾ ਦਾ ਸਫ਼ਲ ਟੂਰ ਲਗਾਕੇ ਭਾਰਤ ਵਾਪਿਸ ਆ ਗਿਆ ਹੈ ।
https://twitter.com/AruArunr230/status/1156048347603460097
ਇਸ ਦੇ ਨਾਲ ਹੀ ਉਸ ਨੇ ਘਟਨਾ ਦਾ ਬਿਓਰਾ ਦਿੱਤਾ ਹੈ । ਗੁਰੂ ਮੁਤਾਬਿਕ ਉਸ ਤੇ ਹਮਲੇ ਦੀ ਘਟਨਾ 28 ਜੁਲਾਈ ਦੀ ਹੈ, ਜਦੋਂ ਉਸ ਨੇ ਕਿਸੇ ਪੰਜਾਬੀ ਬੰਦੇ ਨੂੰ ਸਟੇਜ ਤੇ ਆਉਣ ਤੋਂ ਰੋਕਿਆ ਸੀ । ਉਹ ਵਿਅਕਤੀ ਚੱਲ ਰਹੀ ਪ੍ਰਫਾਰਮੈਂਸ ਦੌਰਾਨ ਵਾਰ ਵਾਰ ਸਟੇਜ ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਉਹ ਇਸ ਵਿੱਚ ਸਫਲ ਨਾਂ ਹੋਇਆ ਤਾਂ ਉਸ ਨੇ ਸਟੇਜ ਦੇ ਪਿਛਲੇ ਪਾਸੇ ਆ ਕੇ ਸਭ ਨਾਲ ਲੜਨਾ ਸ਼ੁਰੂ ਕਰ ਦਿੱਤਾ । ਉਹ ਸਥਾਨਕ ਪ੍ਰਮੋਟਰ ਸੁਰਿੰਦਰ ਸੰਘੇੜਾ ਨੂੰ ਜਾਣਦਾ ਸੀ, ਜਿਸ ਨੇ ਉਸ ਨੂੰ ਉਥੋਂ ਭੇਜ ਦਿੱਤਾ ਸੀ ।
ਪਰ ਜਦੋਂ ਗੁਰੂ ਪ੍ਰਫਾਰਮੈਂਸ ਦੇ ਕੇ ਸਟੇਜ਼ ਤੋਂ ਉੱਤਰ ਰਹੇ ਸਨ ਤਾਂ ਉਹ ਪੰਜਾਬੀ ਵਿਆਕਤੀ ਫਿਰ ਆਇਆ ਤੇ ਉਸ ਨੇ ਗੁਰੂ ਦੇ ਮੂੰਹ ਤੇ ਮੁੱਕਾ ਮਾਰ ਦਿੱਤਾ । ਇਸ ਤੋਂ ਬਾਅਦ ਗੁਰੂ ਦੇ ਅੱਖ ਦੇ ਕੋਲ ਲਹੂ ਨਿਕਲਣ ਲੱਗ ਗਿਆ । ਇਸ ਤੋਂ ਬਾਅਦ ਗੁਰੂ ਸਟੇਜ ਤੇ ਵਾਪਿਸ ਚਲੇ ਗਏ ਤੇ ਉਹਨਾਂ ਨੇ ਲੋਕਾਂ ਨੂੰ ਇਹ ਸੱਟ ਦਿਖਾਈ । ਗੁਰੂ ਨੂੰ ਸੱਟ ਮਾਰਨ ਵਾਲੇ ਪੰਜਾਬੀ ਵਿਅਕਤੀ ਨਾਲ ਕੁਝ ਹੋਰ ਲੋਕ ਵੀ ਸਨ ਜਿਹੜੇ ਹਰ ਇੱਕ ਨਾਲ ਝਗੜਾ ਕਰ ਰਹੇ ਹਨ । ਗੁਰੂ ਨੇ ਕਿਹਾ ਕਿ ਉਹ ਅੱਗੇ ਤੋਂ ਕੈਨੇਡਾ ਵਿੱਚ ਕੋਈ ਵੀ ਸ਼ੋਅ ਨਹੀਂ ਕਰੇਗਾ । ਗੁਰੂ ਨੇ ਕਿਹਾ ਹੈ ਕਿ ਇਹ ਗੁਰੂ ਨਾਨਕ ਦੇਵ ਦੀ ਕਿਰਪਾ ਹੀ ਸੀ ਕਿ ਉਹ ਬਚ ਗਿਆ ਤੇ ਉਹ ਪ੍ਰਰਾਥਨਾ ਕਰਦਾ ਹੈ ਕਿ ਉਸ ਵਿਆਕਤੀ ਨੂੰ ਵੀ ਪ੍ਰਮਾਤਮਾ ਮੱਤ ਦੇਵੇ ।
https://www.instagram.com/p/B0icoquHvhD/