ਗੁਰੂ ਰੰਧਾਵਾ ਅਤੇ ਯੂਲੀਆ ਵੰਤੂਰ ਦੇ ਆਉਣ ਵਾਲੇ ਨਵੇਂ ਗੀਤ ' Main Chala ' ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਸਲਮਾਨ ਖ਼ਾਨ ਸਰਦਾਰੀ ਲੁੱਕ ਆਏ ਨਜ਼ਰ

written by Lajwinder kaur | January 21, 2022

ਲਓ ਜੀ ਸਲਮਾਨ ਖ਼ਾਨ Salman Khan ਦੇ ਫੈਨਜ਼ ਖੁਸ਼ ਹੋਣ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ, ਕਿਉਂਕਿ ਸਲਮਾਨ ਖ਼ਾਨ ਦੇ ਆਉਣ ਵਾਲੇ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਉਨ੍ਹਾਂ ਦੇ ਗੀਤ 'ਮੈਂ ਚਲਾ' Main Chala ਦਾ ਟੀਜ਼ਰ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਚੁੱਕਿਆ ਹੈ।

ਹੋਰ ਪੜ੍ਹੋ : ਵਿਆਹ ਤੋਂ ਪਹਿਲਾਂ ਰਿਲੀਜ਼ ਹੋਇਆ ਅਫਸਾਨਾ ਖ਼ਾਨ ਤੇ ਸਾਜ਼ ਦਾ ਪ੍ਰੀ-ਵੈਂਡਿੰਗ ਸੌਂਗ Lakh Lakh Vadhaiyaan, ਇੱਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਆ ਰਹੇ ਨੇ ਨਜ਼ਰ

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਟੀਜ਼ਰ ਵੀਡੀਓ 'ਚ ਸਲਮਾਨ ਖ਼ਾਨ ਦੇ ਨਾਲ ਸਾਊਥ ਇੰਡਸਟਰੀ ਦੀ ਅਦਾਕਾਰਾ ਪ੍ਰਗਿਆ ਜੈਸਵਾਲ Pragya Jaiswal ਤੋਂ ਇਲਾਵਾ ਗੀਤ ਦੇ ਸਿੰਗਰ ਗੁਰੂ ਰੰਧਾਵਾ Guru Randhawa ਤੇ ਯੂਲੀਆ ਵੰਤੂਰ ਵੀ ਨਜ਼ਰ ਆ ਰਹੀ ਇਸ ਗੀਤ ਦਾ ਟੀਜ਼ਰ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕੀਤਾ ਹੈ। ਸਲਮਾਨ ਖਾਨ ਅਤੇ ਭੂਸ਼ਣ ਕੁਮਾਰ ਦੁਆਰਾ ਨਿਰਮਿਤ ਇਹ ਗੀਤ 22 ਜਨਵਰੀ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। ਤੱਦ ਤੱਕ ਪ੍ਰਸ਼ੰਸਕ ਟੀਜ਼ਰ ਦਾ ਅਨੰਦ ਲੈਣ।

ਹੋਰ ਪੜ੍ਹੋ : ਪਤਨੀ ਤਾਹਿਰਾ ਦੇ ਜਨਮਦਿਨ 'ਤੇ ਆਯੁਸ਼ਮਾਨ ਖੁਰਾਣਾ ਨੇ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ, ਕਿਹਾ-ਪਹਿਲੀ ਵਾਰ ਤਾਹਿਰਾ ਦੇ ਲਈ Sukhna lake ਦੀਆਂ ਪੌੜੀਆਂ ‘ਤੇ ਗਾਇਆ ਸੀ ਇਹ ਗਾਣਾ

ਟੀਜ਼ਰ ‘ਚ ਜਿੱਥੇ ਸਲਮਾਨ ਖਾਨ ਲੰਬੇ ਵਾਲਾਂ 'ਚ ਨਜ਼ਰ ਆ ਰਹੇ ਹਨ, ਉਥੇ ਹੀ ਉਨ੍ਹਾਂ ਦੀ ਦਸਤਾਰ ਵਾਲੀ ਲੁੱਕ ਨੂੰ ਵੀ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਸਲਮਾਨ ਹਾਲ ਹੀ ਵਿੱਚ ਫ਼ਿਲਮ ਅੰਤਿਮ ਵਿੱਚ ਵੀ ਸਰਦਾਰ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ। ਟੀਜ਼ਰ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Salman Khan (@beingsalmankhan)

You may also like