ਬਹੁਤ ਜਲਦ ਇੰਟਰਨੈਸ਼ਨਲ ਸੌਂਗ ‘ਚ ਨਜ਼ਰ ਆਵੇਗੀ ਗੁਰੂ ਰੰਧਾਵਾ ਤੇ ਪਿਟਬੁਲ ਦੀ ਜੋੜੀ, ਸ਼ੂਟ ਦੀਆਂ ਦੇਖੋ ਤਸਵੀਰਾਂ

written by Lajwinder kaur | January 28, 2019

ਪੰਜਾਬ ਦਾ ਹਾਈਰੇਟਡ ਗੱਭਰੂ ਗੁਰੂ ਰੰਧਾਵਾ ਜਿਨ੍ਹਾਂ ਦੀਆਂ ਹਰ ਪਾਸੇ ਧੂਮਾਂ ਪਈਆਂ ਹੋਈਆਂ ਨੇ। ਹਾਲ ਹੀ ‘ਚ ਉਹਨਾਂ ਦੇ ਘਰ ਖੁਸ਼ੀ ਵਾਲਾ ਮਾਹੌਲ ਚੱਲ ਰਿਹਾ ਹੈ ਕਿਉਂਕਿ ਉਹਨਾਂ ਦੇ ਭਰਾ ਰਮਣੀਕ ਰੰਧਾਵਾ ਦਾ ਵਿਆਹ ਸੀ ਜਿਸ ਕਰਕੇ ਗੁਰੂ ਰੰਧਾਵਾ ਸੁਰਖੀਆਂ ‘ਚ ਛਾਏ ਪਏ ਸਨ।

 

View this post on Instagram

 

Get Ready for Slowly Slowly ❤️

A post shared by Guru Randhawa (@gururandhawa) on

ਹੋਰ ਵੇਖੋ: ਕ੍ਰਿਕਟ ਦੇ ਮੈਦਾਨ ‘ਤੇ ਧੂਮਾਂ ਪਾਉਣ ਤੋਂ ਬਾਅਦ ਵਿਰਾਟ ਕੋਹਲੀ ਨੇ ਪਾਏ ਭੰਗੜੇ, ਦੇਖੋ ਵੀਡੀਓ

ਹੁਣ ਗੁਰੂ ਰੰਧਾਵਾ ਨੇ ਆਪਣੇ ਫੈਨਜ਼ ਨੂੰ ਇੰਟਰਨੈਸ਼ਨਲ ਤੋਹਫਾ ਦਿੱਤਾ ਹੈ। ਜੀ ਹਾਂ, ਪੰਜਾਬ ਦੇ ਸੁਪਰ ਸਟਾਰ ਗਾਇਕ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਤਸਵੀਰ ਸਾਂਝੀ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ: ‘ਸਲੋਲੀ-ਸਲੋਲੀ’ ਲਈ ਤਿਆਰ ਹੋ ਜਾਵੋ’। ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਮਾਡਲਸ ਨਜ਼ਰ ਆ ਰਹੀਆਂ ਨੇ। ਗੁਰੂ ਰੰਧਾਵਾ ਨੇ ਬਲੈਕ ਤੇ ਵ੍ਹਾਈਟ ਰੰਗ ਦਾ ਪੈਂਟ-ਕੋਟ ਪਾਇਆ ਹੋਇਆ ਹੈ ਤੇ ਇਸ ਲੁੱਕ ‘ਚ ਉਹ ਬਹੁਤ ਹੀ ਸ਼ਾਨਦਾਰ ਨਜ਼ਰ ਆ ਰਹੇ ਨੇ।

ਇਸ ਗੀਤ ਦੀ ਜਾਣਕਾਰੀ ਪਿਛਲੇ ਸਾਲ ਨਵੰਬਰ ‘ਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਤਸੀਵਰ ਸ਼ੇਅਰ ਕਰਕੇ ਦਿੱਤੀ ਸੀ ਜਿਸ 'ਚ ਉਹਨਾਂ ਦੇ ਨਾਲ ਮਸ਼ਹੂਰ ਰੈਪਰ ਪਿਟਬੁਲ ਨਜ਼ਰ ਆ ਰਹੇ ਸਨ। ਗੁਰੂ ਰੰਧਾਵਾ ਅਤੇ ਪਿਟਬੁਲ ਦੀ ਜੋੜੀ ਟੀ-ਸੀਰੀਜ਼ ਦੇ ਨਵੇਂ ਸਿੰਗਲ ਟਰੇਕ ‘ਸਲੋਲੀ-ਸਲੋਲੀ’ ‘ਚ ਜੁਗਲਬੰਦੀ ਕਰਦੇ ਨਜ਼ਰ ਆਉਣਗੇ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਵੇਗਾ।

You may also like