
ਪੰਜਾਬੀ ਇੰਡਸਟਰੀ ਦੀ ਨਵੀਂ ਤਿਕੜੀ, ਜਿਸ ਵਿੱਚ ਪੋਲੀਵੁੱਡ ਦੀਵਾ ਨੀਰੂ ਬਾਜਵਾ (Neeru Bajwa), ਕਿੰਗ ਆਫ਼ ਰੈਪ ਬੋਹੇਮੀਆ (Bohemia) , ਅਤੇ ਸ਼ਾਨਦਾਰ ਗਾਇਕ-ਗੀਤਕਾਰ ਗੁਰੂ ਰੰਧਾਵਾ (Guru Randhawa) ਸ਼ਾਮਿਲ ਹਨ। ਇਨ੍ਹਾਂ ਤਿੰਨਾਂ ਕਲਾਕਾਰਾਂ ਦਾ ਗੀਤ 'ਪੰਜਾਬੀਆਂ ਦੀ ਧੀ' (Punjabiyaan Di Dhee) ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਨੀਰੂ ਬਾਜਵਾ ਅਤੇ ਗੁਰੂ ਰੰਧਾਵਾ ਨੇ ਖੁਲਾਸਾ ਕੀਤਾ ਹੈ ਕਿ ਉਹ ਪਹਿਲੀ ਵਾਰ ਇੱਕ ਸੰਗੀਤ ਵੀਡੀਓ ਵਿੱਚ ਪਹਿਲੀ ਵਾਰ ਇੱਕਠੇ ਕੰਮ ਕਰ ਰਹੇ ਹਨ। ਬੋਹੇਮੀਆ, ਵੀ ਇਸ ਗੀਤ 'ਪੰਜਾਬੀਆਂ ਦੀ ਧੀ' ਨਾਲ ਇਨ੍ਹਾਂ ਦੋਹਾਂ ਕਲਾਕਾਰਾਂ ਦੇ ਨਾਲ ਇੱਕਠੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ।
ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਤੇ ਰਿਲੀਜ਼ ਹੋਣ ਤੋਂ ਬਾਅਦ ਪੰਜਾਬੀਆਂ ਦੀ ਧੀ ਗੀਤ ਦੇ ਤਿੰਨਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮਡੀਆ ਅਕਾਉਂਟ ਉੱਤੇ ਪੋਸਟ ਰਾਹੀਂ ਗੀਤ ਨੂੰ ਸ਼ੇਅਰ ਕੀਤਾ ਹੈ ਤੇ ਦਰਸ਼ਕਾਂ ਨੂੰ ਇਹ ਵੀਡੀਓ ਗੀਤ ਵੇਖਣ ਦੀ ਅਪੀਲ ਕੀਤੀ ਹੈ।

ਇਸ ਗੀਤ ਨੂੰ ਗੁਰੂ ਰੰਧਾਵਾ ਨੇ ਗਾਇਆ ਹੈ ਅਤੇ ਇਸ ਦੇ ਬੋਲ ਵੀ ਖ਼ੁਦ ਹੀ ਲਿਖੇ ਹਨ। ਇਸ ਗੀਤ ਦੇ ਮਿਊਜ਼ਿਕ ਬੀਟਸ ਪ੍ਰੀਤ ਹੁੰਦਲ ਨੇ ਦਿੱਤੇ ਹਨ । ਇਸ ਗੀਤ ਦੇ ਵੀਡੀਓ ਨੂੰ ਰੂਪਨ ਬੱਲ ਨੇ ਡਾਇਰੈਕਟ ਕੀਤਾ ਹੈ।
ਇਸ ਦੌਰਾਨ ਗੀਤ ਨੂੰ ਮਜ਼ੇਦਾਰ ਬਣਾਉਣ ਲਈ ਬੋਹੇਮੀਆ ਦਾ ਰੈਪ ਵੀ ਸ਼ਾਮਲ ਕੀਤਾ ਗਿਆ ਹੈ। ਇਹ ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਹੋਰ ਪੜ੍ਹੋ : ਗੁਰੂ ਰੰਧਾਵਾ ਤੇ ਨੀਰੂ ਬਾਜਵਾ ਦਾ ਗੀਤ 'ਪੰਜਾਬੀਆਂ ਦੀ ਧੀ' ਦਰਸ਼ਕਾਂ ਨੂੰ ਕਰ ਦਵੇਗਾ ਹੈਰਾਨ
ਇਸ ਗੀਤ ਨੂੰ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਲਿਖਿਆ, ''ਪੰਜਾਬੀਆਂ ਦੀ ਧੀ'' ਮੇਰੇ ਲਈ ਬਹੁਤ ਖ਼ਾਸ ਹੈ।ਹਮੇਸ਼ਾ ਪਿਆਰ ਲਈ @iambohemia ਭਾਜੀ ਦਾ ਧੰਨਵਾਦ। ਆਪਣਾ ਸਮਾਂ ਦੇਣ ਲਈ ਰਾਣੀ @neerubajwa ਦਾ ਧੰਨਵਾਦ 💥 @preethundalmohaliwala ਹਮੇਸ਼ਾ ਵਾਂਗ ਬੀਟ 'ਤੇ ਰਹਿਣਾ ਅਤੇ ਹਾਂ ਮੇਰੇ ਭਰਾ @rupanbal ਨੇ ਵੀਡੀਓ 'ਤੇ ਕੁਝ ਸ਼ਾਨਦਾਰ ਕੀਤਾ ਹੈ। ਗੁਰੂ ਨੇ ਇਹ ਪੋਸਟ ਆਪਣੇ ਗੀਤ ਦੀ ਟੀਮ ਨੂੰ ਟੈਗ ਕੀਤਾ ਹੈ।

ਇਨ੍ਹਾਂ ਤਿੰਨਾਂ ਕਲਾਕਾਰਾਂ ਦੇ ਫੈਨਜ਼ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ ਦਾ ਆਨੰਦ ਮਾਣ ਰਹੇ ਹਨ। ਇਸ ਗੀਤ ਦੇ ਰਿਲੀਜ਼ ਹੋਣ ਦੇ ਮਹਿਜ਼ ਕੁਝ ਘੰਟਿਆਂ ਵਿੱਚ ਹੀ ਇਸ ਨੂੰ 109K ਤੋਂ ਵੱਧ ਲਾਈਕਸ ਤੇ ਵਿਊਜ਼ ਮਿਲ ਚੁੱਕੇ ਹਨ। ਦੱਸ ਦਈਏ ਕਿ ਇਹ ਤਿੰਨੋਂ ਹੀ ਕਲਾਕਾਰ ਆਪੋ-ਆਪਣੇ ਕੰਮ ਵਿੱਚ ਮਾਹਿਰ ਹਨ ਅਤੇ ਇਹ ਹੁਣ ਤੱਕ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਗੀਤ ਤੇ ਫ਼ਿਲਮਾਂ ਦੇ ਚੁੱਕੇ ਹਨ।