ਗੁਰਦਾਸ ਮਾਨ ਦੇ ਨਵੇਂ ਗੀਤ ਨੂੰ ਸੁਣ ਕੇ ਭਾਵੁਕ ਹੋਏ ਗੁਰੂ ਰੰਧਾਵਾ; ਪੋਸਟ ਪਾ ਕੇ ਸਾਂਝੀ ਕੀਤੀ ਆਪਣੀ ਦਿਲ ਦੀ ਗੱਲ

written by Lajwinder kaur | January 20, 2023 03:54pm

Guru Randhawa-Gurdas Maan's news:  ਗੁਰੂ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਵਿੱਚ ਉਹ ਆਪਣੇ ਰਿਲੀਜ਼ ਹੋਏ ਨਵੇਂ ਗੀਤ ਮੂਨ ਰਾਈਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅਜਿਹੇ ਵਿੱਚ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਸਾਬ੍ਹ ਦੇ ਨਵੇਂ ਗੀਤ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਹੋਰ ਪੜ੍ਹੋ : 'Sooryavansham' ਦੇ ਵਾਰ-ਵਾਰ ਦਿਖਾਏ ਜਾਣ ਤੋਂ ਬਾਅਦ ਤੰਗ ਆਏ ਇੱਕ ਵਿਅਕਤੀ ਨੇ ਚੈਨਲ ਨੂੰ ਲਿਖ ਦਿੱਤੀ ਚਿੱਠੀ; ਪੁੱਛਿਆ-ਕਿੰਨੀ ਵਾਰ….

image Source : Instagram

ਦੱਸ ਦਈਏ ਗੁਰਦਾਸ ਮਾਨ ਸਾਬ੍ਹ ਦਾ ਕੁਝ ਦਿਨ ਪਹਿਲਾਂ ਹੀ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’ ਰਿਲੀਜ਼ ਹੋਇਆ ਹੈ। ਇਹ ਗੀਤ ਹਰ ਕਿਸੇ ਨੂੰ ਹੌਸਲਾ ਅਤੇ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਬੈਠਣਾ ਨਹੀਂ, ਸਗੋਂ ਹਿੰਮਤ ਦੇ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਅਤੇ ਜ਼ਿੰਦਗੀ ਵਿੱਚ ਨਵੇਂ ਰਾਹ ਲੱਭ ਲਈ ਪ੍ਰੇਰਣਾ ਦੇ ਰਿਹਾ ਹੈ। ਗੁਰੂ ਰੰਧਾਵਾ ਨੇ ਵੀ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਗੀਤ ਦੀ ਤਾਰੀਫ ਕਰਦੇ ਹੋਏ ਲਿੰਕ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਚਿੰਤਾ ਨਾ ਕਰ ਯਾਰ ਬੁਰੇ ਦਿਨ ਰੋਜ਼ ਨਹੀਂ ਰਹਿੰਦੇ.... My inspiration sir @gurdasmaanjeeyo ❤️❤️....What a masterpiece. Loved it ❤️’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਦਾਸ ਮਾਨ ਦੇ ਇਸ ਗੀਤ ਦੀ ਤਾਰੀਫ ਕਰ ਰਹੇ ਹਨ।

inside image of guru randhawa image Source : Instagram

ਗੁਰੂ ਰੰਧਾਵਾ ਜੋ ਕਿ ਗੁਰਦਾਸ ਮਾਨ ਦੇ ਫੈਨ ਨੇ। ਉਹ ਕਈ ਵਾਰ ਗੁਰਦਾਸ ਮਾਨ ਸਾਬ੍ਹ ਨਾਲ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ। ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਬਾਲੀਵੁੱਡ ਫ਼ਿਲਮ ਦੇ ਨਾਲ ਅਦਾਕਾਰੀ ਜਗਤ ਵਿੱਚ ਕਦਮ ਰੱਖਣ ਜਾ ਰਹੇ ਹਨ। ਗੁਰੂ ਰੰਧਾਵਾ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਵਿੱਚ ਕਈ ਗੀਤ ਗਾ ਚੁੱਕੇ ਹਨ।

inside image of singer guru randhawa image Source : Instagram

You may also like