ਗੁਰੂ ਰੰਧਾਵਾ ਨੂੰ ਚੇਤੇ ਆਇਆ ਆਪਣੇ ਪਿੰਡ ਦਾ ਬਨੇਰਾ

written by Lajwinder kaur | January 17, 2019

ਗੁਰੂ ਰੰਧਾਵਾ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ‘ਚ ਪੂਰੀ ਧੱਕ ਪਾਈ ਹੋਈ ਹੈ। ਪੰਜਾਬ ਦੇ ਸਟਾਰ ਗਾਇਕ ਗੁਰੂ ਰੰਧਾਵਾ ਜਿਹਨਾਂ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੋਇਆ ਹੈ ਤੇ ਉਨ੍ਹਾਂ ਦਾ ਹਰ ਗੀਤ ਰਿਲੀਜ਼ ਹੁੰਦੇ ਹੀ ਲੋਕਾਂ ਦੇ ਮੂੰਹ ‘ਤੇ ਚੜ੍ਹ ਜਾਂਦਾ ਹੈ।

https://www.instagram.com/p/BsncPDsgECz/

ਹੋਰ ਵੇਖੋ: ਹਰਸ਼ਦੀਪ ਕੌਰ ਨੂੰ ਮਿਲਿਆ ਗੁਰਦਾਸ ਮਾਨ ਤੋਂ ਆਸ਼ੀਰਵਾਦ

ਗੁਰੂ ਰੰਧਾਵਾ ਜਿਹੜੇ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚ ਚੁੱਕੇ ਹਨ ਪਰ ਉਹ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਹਨ। ਹਾਲ ਹੀ ‘ਚ ਹਾਈ ਰੇਟਡ ਗੱਭਰੂ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਤਸੀਵਰ ਸ਼ੇਅਰ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ ਕਿ, ‘ਮੈਨੂੰ ਮੇਰਾ ਪਿੰਡ ਦਾ, ਬਨੇਰਾ ਚੇਤੇ ਆ ਗਿਆ’। ਤਸਵੀਰ ‘ਚ ਉਹ ਕੁੱਝ ਲੋਕਾਂ ਦੇ ਨਾਲ ਘਰ ਦੀ ਛੱਤ ‘ਤੇ ਬੈਠੇ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ ਬਹੁਤ ਕੂਲ ਲੁੱਕ ‘ਚ ਨਜ਼ਰ ਆ ਰਹੇ ਨੇ ਉਹਨਾਂ ਨੇ ਗੂੜੇ ਨੀਲੇ ਰੰਗ ਦੀ ਜੀਨਸ ਦੇ ਨਾਲ ਕਾਲੇ ਰੰਗ ਟੀ-ਸ਼ਰਟ ਪਾਈ ਹੋਈ ਹੈ ਤੇ ਉਹਨਾਂ ਨੇ ਪੈਰਾਂ ‘ਚ ਹਵਾਈ ਚੱਪਲ ਪਾਈ ਹੋਈ ਹੈ। ਉਹਨਾਂ ਦੀ ਇਸ ਤਸਵੀਰ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

https://www.instagram.com/p/BqhdA6LAamY/

ਹੋਰ ਵੇਖੋ:ਭੰਗੜੇ ਦੇ ਗੀਤਾਂ ਦੇ ਬਾਦਸ਼ਾਹ ‘ਦਿਲਜੀਤ ਦੋਸਾਂਝ’ ਮਨਾ ਰਹੇ ਨੇ 35ਵਾਂ ਜਨਮਦਿਨ

ਗੁਰੂ ਰੰਧਾਵਾ ਜੋ ਕਿ ਬਹੁਤ ਜਲਦ ਵਿਸ਼ਵ ਦੇ ਮੰਨੇ-ਪ੍ਰਮੰਨੇ ਗਾਇਕ ਪਿਟਬੁਲ ਦੇ ਨਾਲ ਗਾਣਾ ਗਾਉਂਦੇ ਨਜ਼ਰ ਆਉਣਗੇ।

 

You may also like