
Guru Randhawa shared a heart touching video: ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਰੂ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਜਿਹੇ ਕਲਾਕਾਰ ਨੇ ਜੋ ਕਿ ਆਪਣੀਆਂ ਵੀਡੀਓਜ਼ ਹੀ ਨਹੀਂ ਸਗੋਂ ਆਮ ਲੋਕਾਂ ਦੀਆਂ ਵੀ ਵੀਡੀਓਜ਼ ਨੂੰ ਸ਼ੇਅਰ ਕਰ ਦਿੰਦੇ ਹਨ।
ਇਸ ਵਾਰ ਜੋ ਵੀਡੀਓ ਉਨ੍ਹਾਂ ਨੇ ਸ਼ੇਅਰ ਕੀਤਾ ਹੈ, ਉਹ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਖੁਦ ਗਾਇਕ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰ ਦਿੱਤਾ ਹੈ। ਉਨ੍ਹਾਂ ਨੇ ਪਿੰਡ ਦੇ ਕੁਝ ਬੱਚਿਆਂ ਦਾ ਵੀਡੀਓ ਨੂੰ ਸਾਂਝਾ ਕੀਤਾ ਹੈ।
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਵਾਇਰਲ ਵੀਡੀਓ ਸ਼ੇਅਰ ਕੀਤੀ ਹੈ ਅਤੇ ਆਪਣੇ ਪਿੰਡਾਂ ਵਾਲੇ ਦਿਨਾਂ ਨੂੰ ਯਾਦ ਕੀਤਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਕੁਝ ਬੱਚੇ ਚਿਕਨੀ ਮਿੱਟੀ ਦੇ ਨਾਲ ਬਣਿਆ 8 Ball Pool ਨੂੰ ਖੇਡ ਰਹੇ ਨੇ। ਇਹ ਅਨੋਖਾ ਵੀਡੀਓ ਹੈ, ਜਿਸ ‘ਚ ਮਿੱਟੀ ਦੇ ਨਾਲ ਤਿਆਰ ਹੋਇਆ ਬਾਲ ਪੂਲ ਹੈ, ਜਿਸ ਨੂੰ ਬੱਚੇ ਬਹੁਤ ਹੀ ਪਿਆਰ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ।
ਬੱਚਿਆਂ ਦਾ ਇਹ ਵੀਡੀਓ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ। ਬੱਚਿਆਂ ਦੇ ਚਿਹਰੇ 'ਤੇ ਮਾਸੂਮੀਅਤ ਅਤੇ ਸਾਦਗੀ ਇਸ ਗੱਲ ਦਾ ਸਬੂਤ ਹੈ ਕਿ ਪੈਸਾ ਕਿਸੇ ਦੀ ਖੁਸ਼ੀ ਨਹੀਂ ਖਰੀਦ ਸਕਦਾ ਹੈ। ਇਹ ਵੀਡੀਓ ਦੇਖ ਕੇ ਬੱਚਿਆਂ ਇਸ ਖੇਡ ਨੂੰ ਆਪਣੇ ਦੇਸ਼ੀ ਅੰਦਾਜ਼ ਦੇ ਨਾਲ ਤਿਆਰ ਕੀਤੇ ਪੂਲ ਟੇਬਲ ਉੱਤੇ ਖੇਡ ਰਹੇ ਹਨ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰੂ ਰੰਧਾਵਾ ਨੇ ਲਿਖਿਆ ਹੈ- ‘ਪਿੰਡ ਦੀ ਯਾਦ...ਮੌਜਾਂ ਹੀ ਮੌਜਾਂ’। ਇਸ ਵੀਡੀਓ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਨਾਲ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਆਵਾਜ਼ ਦੇ ਨਾਲ ਚਾਰ ਚੰਨ ਲਗਾ ਚੁੱਕੇ ਹਨ। ਹਾਲ ਹੀ ‘ਚ ਉਹ ਫਿਲਮ 'ਜੁਗ ਜੁਗ ਜੀਓ' ਦੇ ਗੀਤ 'ਨੈਣ ਤਾਂ ਹੀਰੇ' ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ।
View this post on Instagram