ਗੁਰੂ ਰੰਧਾਵਾ ਦੇ ਬਰਥਡੇਅ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗਾਇਕ ਨੇ ਪਰਿਵਾਰ ਤੇ ਫੈਨਜ਼ ਦਾ ਕੀਤਾ ਧੰਨਵਾਦ

Written by  Lajwinder kaur   |  August 31st 2020 10:24 AM  |  Updated: August 31st 2020 10:24 AM

ਗੁਰੂ ਰੰਧਾਵਾ ਦੇ ਬਰਥਡੇਅ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗਾਇਕ ਨੇ ਪਰਿਵਾਰ ਤੇ ਫੈਨਜ਼ ਦਾ ਕੀਤਾ ਧੰਨਵਾਦ

ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਗੁਰੂ ਰੰਧਾਵਾ ਦਾ ਜਨਮ ਦਿਨ ਸੀ । ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਬਰਥਡੇਅ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।

ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਮੈਂ ਸਭ ਦਾ ਧੰਨਵਾਦ ਕਰਦਾ ਹਾਂ, ਮੇਰੇ ਜਨਮਦਿਨ ‘ਤੇ   ਇੰਨਾ ਪਿਆਰ ਤੇ ਦੁਆਵਾਂ ਦੇਣ ਲਈ’ । ਇਨ੍ਹਾਂ ਤਸਵੀਰਾਂ ਨੂੰ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਗੁਰੂ ਰੰਧਾਵਾ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੈ । ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ‘ਚ ਉਨ੍ਹਾਂ ਦੇ ਨਾਂਅ ਦਾ ਸਿੱਕਾ ਚੱਲਦਾ ਹੈ । ਗੁਰੂ ਰੰਧਾਵਾ ਨੇ ਆਪਣੇ ਗੀਤਾਂ ਦੇ ਨਾਲ ਕਈ ਰਿਕਾਰਡਜ਼ ਬਣੇ ਨੇ । ਭਾਰਤ ਦੇ ਸਭ ਤੋਂ ਵੱਧ ਹਿੱਟ ਅਤੇ ਯੂ ਟਿਊਬ ‘ਤੇ ਸਭ ਤੋਂ ਵੱਧ ਵਿਊਜ਼ ਵਾਲੇ ਗਾਣਿਆਂ ‘ਚ ਗੁਰੂ ਰੰਧਾਵਾ ਦੇ ਕਈ ਗੀਤ ਸ਼ਾਮਿਲ ਹੋ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network