
Guru Randhawa New Viral Pics: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੀ ਅਪਕਮਿੰਗ ਫ਼ਿਲਮ 'ਕੁਛ ਖੱਟਾ ਹੋ ਜਾਏ' ਨੂੰ ਲੈ ਕੇ ਚਰਚਾ ਵਿੱਚ ਹਨ। ਗੁਰੂ ਰੰਧਾਵਾ ਅਤੇ ਸਾਈ ਮਾਂਜਰੇਕਰ ਹਾਲ ਹੀ ਵਿੱਚ ਆਪਣੀ ਫ਼ਿਲਮ 'ਕੁਛ ਖੱਟਾ ਹੋ ਜਾਏ' ਦੀ ਸ਼ੂਟਿੰਗ ਕਰ ਰਹੇ ਹਨ।

ਹਾਲ ਹੀ ਵਿੱਚ ਇਸ ਫ਼ਿਲਮ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ, ਅਤੇ ਇਸ ਵਾਰ ਕਾਰਨ ਹੈ ਦੋਹਾਂ ਕਲਾਕਾਰਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਗੁਰੂ ਨਾਲ ਫਿਲਮ ਨਿਰਮਾਤਾ ਮਹੇਸ਼ ਮਾਂਜਰੇਕਰ ਦੀ ਬੇਟੀ ਸਾਈ ਮਾਂਜਰੇਕਰ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਹਾਲ ਹੀ ਵਿੱਚ ਸਾਈ ਨੇ ਆਪਣਾ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ਤੇ ਗੁਰੂ ਨੇ ਅਦਾਕਾਰਾ ਨੂੰ ਪਿਆਰ ਭਰੇ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ।

ਇਸ ਤੋਂ ਇਲਾਵਾ ਇਸ ਫ਼ਿਲਮ ਦੇ ਗੀਤ ਦੀ ਸ਼ੂਟਿੰਗ ਆਗਰਾ ਦੇ 'ਦਿ ਗ੍ਰੈਂਡ ਮਾਰਕੁਇਸ' 'ਚ ਹੋਈ ਸੀ। ਗਾਇਕ ਤੋਂ ਅਦਾਕਾਰ ਬਣੇ ਗੁਰੂ ਰੰਧਾਵਾ ਅਤੇ ਸਾਈ ਮਾਂਜਰੇਕਰ ਗੀਤ ਦੇ ਬੋਲਾਂ 'ਤੇ ਡਾਂਸ ਕਰਦੇ ਨਜ਼ਰ ਆਏ, ਗੀਤ ਨੂੰ ਮਜ਼ੇਦਾਰ ਅਤੇ ਧਮਾਕੇਦਾਰ ਬਣਾਉਣ ਲਈ 350 ਭਾਰਤੀ ਅਤੇ ਵਿਦੇਸ਼ੀ ਡਾਂਸਰਾਂ ਨੇ ਵੀ ਹਿੱਸਾ ਲਿਆ, ਅਤੇ ਇਹ ਗੀਤ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਡਾ ਪਾਰਟੀ ਥੀਮ ਬਨਣ ਲਈ ਤਿਆਰ ਹੈ।
ਫ਼ਿਲਮ ਨਿਰਮਾਤਾ ਭਾਟੀਆ ਨੇ ਦੱਸਿਆ ਕਿ ਫ਼ਿਲਮ ਦਾ ਆਗਰਾ ਸ਼ੈਡਿਊਲ 2 ਦਿਨ ਲਈ ਸ਼ੂਟ ਕੀਤਾ ਜਾ ਰਿਹਾ ਹੈ, ਅਤੇ ਤੀਜਾ ਸ਼ੈਡਿਊਲ, ਜੋ ਕਿ 3 ਜਨਵਰੀ ਤੋਂ ਸ਼ੁਰੂ ਹੋਵੇਗਾ, 10 ਦਿਨਾਂ ਦੀ ਸ਼ੂਟਿੰਗ ਹੋਵੇਗੀ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਆਗਰਾ 'ਚ ਵੀ ਹੋਇਆ ਹੈ , ਇਸ ਫ਼ਿਲਮ 'ਚ ਅਦਾਕਾਰ ਅਨੁਪਮ ਖੇਰ ਵੀ ਸ਼ਾਮਲ ਸਨ।

ਗੁਰੂ ਰੰਧਾਵਾ ਅਤੇ ਸਾਈ ਮਾਂਜਰੇਕਰ ਦੀ ਇਸ ਸ਼ਾਨਦਾਰ ਜੋੜੀ ਨੂੰ ਵੱਡੇ ਪਰਦੇ 'ਤੇ ਇਕੱਠੇ ਦੇਖਣ ਲਈ ਫੈਨਜ਼ ਬੇਹੱਦ ਉਤਸ਼ਾਹਿਤ ਹਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਫਿਲਮ ਦੇ ਸਾਰੇ ਕਲਾਕਾਰਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਆਉਣ ਵਾਲੀ ਫਿਲਮ "ਕੁਛ ਖੱਟਾ ਹੋ ਜਾਏ" ਦਾ ਅਧਿਕਾਰਤ ਐਲਾਨ ਵੀ ਕੀਤਾ ਸੀ।
View this post on Instagram