‘Rara Riri Rara Reloaded’ ਹੋਇਆ ਰਿਲੀਜ਼, ਗੁਰਵਰ ਚੀਮਾ ਤੇ ਸਰਬਜੀਤ ਚੀਮਾ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Written by  Lajwinder kaur   |  September 06th 2021 04:17 PM  |  Updated: September 06th 2021 04:17 PM

‘Rara Riri Rara Reloaded’ ਹੋਇਆ ਰਿਲੀਜ਼, ਗੁਰਵਰ ਚੀਮਾ ਤੇ ਸਰਬਜੀਤ ਚੀਮਾ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਗਾਇਕ ਤੇ ਐਕਟਰ ਸਰਬਜੀਤ ਚੀਮਾ (Sarbjit Cheema) ਦੇ ਪੁੱਤਰ ਗੁਰਵਰ ਚੀਮਾ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਸਰਬਜੀਤ ਚੀਮਾ ਦੇ ਸੁਪਰ ਹਿੱਟ ਗੀਤ Rara Riri Rara ਨੂੰ ਮੁੜ ਤੋਂ ਨਵੇਂ ਅੰਦਾਜ਼ ਚ ਲੈ ਕੇ ਆਏ ਨੇ।

ਹੋਰ ਪੜ੍ਹੋ : ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਮੰਜਾ’, ਅੱਜ ਦੇ ਸਮੇਂ ਦੀ ਗੱਲ ਕਰਦੇ ਹੋਏ ਮਾਪਿਆਂ ਦੇ ਦਰਦ ਨੂੰ ਕਰ ਰਹੇ ਨੇ ਬਿਆਨ

inside image of rara riri rara reloaded video

‘Rara Riri Rara Reloaded’ ਗੀਤ ਨੂੰ ਗੁਰਵਰ ਚੀਮਾ Gurvar Cheema ਤੇ ਸਰਬਜੀਤ ਚੀਮਾ ਨੇ ਮਿਲਕੇ ਗਾਇਆ ਹੈ। ਇਸ ਗੀਤ ਦੇ ਬੋਲ Sarbjit Cheema & Ullumanati ਨੇ ਮਿਲਕੇ ਲਿਖਿਆ ਹੈ। ਗੀਤ ਨੂੰ ਮਿਊਜ਼ਿਕ ਦਿੱਤਾ ਹੈ Ullumanati, ।  Viruss ਗੀਤ ਚ ਰੈਪ ਸੁਣਨ ਨੂੰ ਮਿਲ ਰਿਹਾ ਹੈ। ਗਾਣੇ ਦੇ ਵੀਡੀਓ ਚ ਗੁਰਵਰ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਮਾਹਿਰਾ ਸ਼ਰਮਾ। ਇਸ ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of sarbjit and gurvar cheema-min

ਹੋਰ ਪੜ੍ਹੋ : ਕਰਤਾਰ ਚੀਮਾ ਦੀ ਆਉਣ ਵਾਲੀ ਨਵੀਂ ਫ਼ਿਲਮ ‘ਥਾਣਾ ਸਦਰ’ ਦਾ ਧਮਾਕੇਦਾਰ, ਰੋਮਾਂਚਕ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼

singer sarbhjit cheema with son gurvar cheema at farmer protest

ਜੇ ਗੱਲ ਕਰੀਏ ਸਰਬਜੀਤ ਚੀਮਾ  ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਅਰਸੇ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਨੇ। ਸਰਬਜੀਤ ਚੀਮਾ ਦੇ ਬੱਚੇ ਵੀ ਪੰਜਾਬੀ ਮਿਊਜ਼ਿਕ ਨਾਲ ਜੁੜੇ ਹੋਏ ਨੇ। ਅਖੀਰਲੀ ਵਾਰ ਉਹ ‘ਮੁਕਲਾਵਾ’ਅਤੇ ‘ਮੁੰਡਾ ਹੀ ਚਾਹੀਦਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਆਉਣ ਵਾਲੇ ਸਮੇਂ ‘ਚ ਉਹ ਕਈ ਹੋਰ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network