ਗੁਰਵਰ ਚੀਮਾ ਅਤੇ ਸੁਖਮਨ ਚੀਮਾ ਦਾ ਨਵਾਂ ਗੀਤ ‘Tik Tok’ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | August 04, 2022

New Punjabi Song Tik Tok: ਲਓ ਜੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਰਬਜੀਤ ਚੀਮਾ ਦੇ ਦੋਵੇਂ ਪੁੱਤਰ ਪੰਜਾਬੀ ਮਿਊਜ਼ਿਕ ਜਗਤ 'ਚ ਕਦਮ ਰੱਖ ਚੁੱਕੇ ਹਨ। ਸਰਬਜੀਤ ਚੀਮਾ ਦੇ ਵੱਡੇ ਪੁੱਤਰ ਗੁਰਵਰ ਚੀਮਾ ਪਹਿਲਾਂ ਹੀ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ਪਰ ਹੁਣ ਉਨ੍ਹਾਂ ਦਾ ਛੋਟਾ ਪੁੱਤਰ ਸੁਖਮਨ ਚੀਮਾ ਵੀ ਦਰਸ਼ਕਾਂ ਦੇ ਸਨਮੁੱਖ ਹੋ ਗਏ ਹਨ।

inside image of gurvar and sukhman first song

ਹੋਰ ਪੜ੍ਹੋ : ਬਿਨਾਂ ਪੁੱਛੇ ਅਦਾਕਾਰਾ ਮਧੂਬਾਲਾ 'ਤੇ ਬਣਾਈ ਗਈ ਬਾਇਓਪਿਕ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਅਦਾਕਾਰਾ ਦੀ ਭੈਣ ਨੇ ਦਿੱਤੀ ਧਮਕੀ

tik tok song

ਜੀ ਹਾਂ ਦੋਵਾਂ ਭਰਾਂ ਇਕੱਠੇ ਨਵਾਂ ਗੀਤ ਟਿਕ ਟਾਕ ਲੈ ਕੇ ਆਏ ਨੇ। ਜਿਸ ਨੂੰ ਹੰਬਲ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਮੁਟਿਆਰ ਦੀ ਤਾਰੀਫ ਕੀਤੀ ਗਈ ਹੈ। ਦੱਸ ਦਈਏ ਗੀਤ ਦੇ ਬੋਲ ਸੁਖਮਨ ਚੀਮਾ ਨੇ ਹੀ ਲਿਖੇ ਨੇ। ਗਾਣੇ ਦਾ ਵੀਡੀਓ Rupan Bal ਤੇ Dilpreet VFX ਨੇ ਤਿਆਰ ਕੀਤਾ ਹੈ। ਇਸ ਮਿਊਜ਼ਿਕ ਵੀਡੀਓ 'ਚ ਗੁਰਵਰ ਚੀਮਾ, ਸੁਖਮਨ ਚੀਮਾ ਅਤੇ ਫੀਮੇਲ ਮਾਡਲ Yesha Sagar ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਗਾਣੇ ਨੂੰ ਸਨੈਪੀ ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਏ ਨੇ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ।

new song tik tok

ਗਾਇਕ ਸਰਬਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੇ ਪੁੱਤਰਾਂ ਨੂੰ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਗਾਇਕ ਨੇ ਵਿਦੇਸ਼ ‘ਚ ਰਹਿੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਹੈ। ਜਿਸ ਕਰਕੇ ਬੱਚਿਆਂ ਨੇ ਵੀ ਆਪਣੇ ਪਿਤਾ ਦੇ ਗਾਇਕੀ ਵਾਲੇ ਰਾਹ ਨੂੰ ਹੀ ਅਪਣਾਇਆ ਹੈ। ਸਰਬਜੀਤ ਚੀਮਾ ਜੋ ਕਿ ਖੁਦ ਵੀ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਮਾਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ। ਉਹ ਅਦਾਕਾਰੀ ਦੇ ਖੇਤਰ 'ਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।

You may also like