ਗੁਰਵਿੰਦਰ ਬਰਾੜ ਲੈ ਕੇ ਆ ਰਹੇ ਨੇ ਸਿੰਗਲ ਟਰੈਕ ‘ਹੌਸਲਾ’, ਸਾਂਝਾ ਕੀਤਾ ਪੋਸਟਰ

Written by  Lajwinder kaur   |  November 19th 2019 01:21 PM  |  Updated: November 19th 2019 01:21 PM

ਗੁਰਵਿੰਦਰ ਬਰਾੜ ਲੈ ਕੇ ਆ ਰਹੇ ਨੇ ਸਿੰਗਲ ਟਰੈਕ ‘ਹੌਸਲਾ’, ਸਾਂਝਾ ਕੀਤਾ ਪੋਸਟਰ

ਪੰਜਾਬੀ ਗਾਇਕ ਗੁਰਵਿੰਦਰ ਬਰਾੜ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ‘ਹੌਸਲਾ’ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।

 

View this post on Instagram

 

Needs your Blessings...

A post shared by Gurvinder Brar (@gurvinderbrarofficial) on

ਹੋਰ ਵੇਖੋ:ਪਰਮੀਸ਼ ਵਰਮਾ ਨੇ ਵਿਆਹ 'ਚ ਪਹੁੰਚ ਕੇ ਦਿੱਤਾ ਸਰਪ੍ਰਾਈਜ਼, ਭਾਵੁਕ ਹੋਇਆ ਦੋਸਤ, ਦੇਖੋ ਵੀਡੀਓ

ਉਨ੍ਹਾਂ ਦਾ ਇਹ ਗੀਤ 22 ਨਵੰਬਰ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਜੇ ਗੱਲ ਕਰੀਏ ਗੁਰਵਿੰਦਰ ਬਰਾੜ ਦੇ ਕੰਮ ਦੀ ਤਾਂ ਉਹ ਹਾਲ ਹੀ ‘ਚ ਉਹ ਗੁਰਲੇਜ਼ ਅਖ਼ਤਰ ਦੇ ਨਾਲ ਡਿਊਟ ਸੌਂਗ ਲੈ ਕੇ ਆਏ ਸਨ। ਜੀ ਹਾਂ ਉਹ ‘ਮਾੜਾ ਸਰਕਲ’ ਟਾਈਟਲ ਹੇਠ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਵਿ ਚਲਾਇਆ ਗਿਆ ਸੀ।

ਗੁਰਵਿੰਦਰ ਬਰਾੜ ਇਸ ਤੋਂ ਪਹਿਲਾਂ ਵੀ ਰੋਮਾਂਟਿਕ ਤੇ ਸੈਡ ਗੀਤ ਜਿਵੇਂ ਗਰੀਬੀ, ਮਾਪੇ, ਸੁੱਚਾ, ਟਰਾਲੀ, ਯਾਦਾਂ, ਛੱਲਾ, ਜੀ ਨਹੀਂ ਲੱਗਦਾ,ਜਾਨ ਤੇਰੀ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network