ਭਾਰਤੀ ਸਿੰਘ ਨੂੰ ਕੀ ਹੋਇਆ, ਚਿਹਰੇ ‘ਤੇ ਝੁਰੜੀਆਂ ਅਤੇ ਸਿਰ 'ਤੇ ਚਿੱਟੇ ਵਾਲ ਦੇਖ ਕੇ ਹਰ ਕੋਈ ਹੋਇਆ ਹੈਰਾਨ, ਵੀਡੀਓ ਹੋਈ ਵਾਇਰਲ

written by Lajwinder kaur | July 12, 2021

ਭਾਰਤੀ ਸਿੰਘ ਅਤੇ ਹਰਸ਼ ਲਿੰਬਾਚਿਆ ਟੀਵੀ ਜਗਤ ਦੇ ਮਨਪਸੰਦ ਜੋੜਿਆਂ ਵਿੱਚੋਂ ਇੱਕ ਹਨ । ਦੋਵੇਂ ਹੀ ਦਰਸ਼ਕਾਂ ਨੂੰ ਬਹੁਤ ਹਸਾਉਂਦੇ ਹਨ । ਭਾਰਤੀ ਅਤੇ ਹਰਸ਼ ਸੋਸ਼ਲ ਮੀਡੀਆ ਕਾਫੀ ਐਕਟਿਵ ਰਹਿੰਦੇ ਨੇ ਤੇ ਉਹ ਅਕਸਰ ਹੀ ਆਪਣੀ ਮਜ਼ਾਕੀਆ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ। ਅਜਿਹੇ ‘ਚ ਕਾਮੇਡੀਅਨ ਭਾਰਤੀ ਸਿੰਘ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

bharti image source- instagram
ਹੋਰ ਪੜ੍ਹੋ :  ਬੱਬੂ ਮਾਨ ਦੇ ਨਵੇਂ ਆਉਣ ਵਾਲੇ ਗੀਤ ‘Koonj’ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਹੋਰ ਪੜ੍ਹੋ :  ਤਰਸੇਮ ਜੱਸੜ ਦੇ ਨਵੇਂ ਗੀਤ ‘Happiness’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਜ਼ਿੰਦਗੀ ‘ਚ ਖੁਸ਼ੀਆਂ ਦੀਆਂ ਅਹਿਮੀਅਤ ਨੂੰ ਕਰ ਰਿਹਾ ਹੈ ਬਿਆਨ, ਦੇਖੋ ਟੀਜ਼ਰ
bharti singh shared funny viede image source- instagram
ਇਹ ਵੀਡੀਓ ਭਾਰਤੀ ਦੇ ਪਤੀ ਹਰਸ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤਾ ਹੈ। ਵੀਡੀਓ ‘ਚ ਭਾਰਤੀ ਸਿੰਘ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਚਿਹਰੇ ਉੱਤੇ ਝੁਰੜੀਆਂ ਅਤੇ ਚਿੱਟੇ ਵਾਲਾਂ ‘ਚ ਨਜ਼ਰ ਆ ਰਹੀ ਹੈ। ਭਾਰਤੀ ਦਾ ਇਹ ਰੂਪ ਦੇਖਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
bharti singh image source- instagram
ਭਾਰਤੀ ਸਿੰਘ ਦੇ ਇਸ ਵੀਡੀਓ ਨੂੰ ਹਰਸ਼ ਨੇ ਸਾਂਝਾ ਕਰਦੇ ਹੋਏ ਕਿਹਾ ਹੈ, 'ਵੋ ਬੁੱਢੀ ਹੋ ਚੁੱਕੀ ਥੀ, ਪਰ ਮੋਬਾਈਲ ਕੀ ਲਤ ਉਸ ਅਭੀ ਬੀ ਥੀ' । ਇਹ ਸੁਣਕੇ ਭਾਰਤੀ ਖਾਂਸੀ ਕਰਨ ਲੱਗ ਜਾਂਦੀ ਹੈ। ਭਾਰਤੀ ਨੂੰ ਇਸ ਤਰ੍ਹਾਂ ਵੇਖ ਕੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ । ਦਰਅਸਲ ਹਰਸ਼ ਨੇ ਇਹ ਵੀਡੀਓ ਇੰਸਟਾਗ੍ਰਾਮ ਫੇਸ ਫਿਲਟਰ ਦੀ ਵਰਤੋਂ ਦੇ ਨਾਲ ਬਣਾਈ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਰਸ਼ ਨੇ ਕੈਪਸ਼ਨ ਵਿੱਚ ਲਿਖਿਆ- ‘ਮੁਹੱਬਤ ਤੋਹ ਹਮੇਸ਼ਾ ਜਵਾਨ ਰਹੇਤੀ ਹੈ, ਬੁੱਢੀ ਤੋਂ ਅਕਸਰ ਬੀਵੀ ਹੋਤੀ ਹੈ ।’ ਅੱਠ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਕਲਾਕਾਰ ਤੇ ਫੈਨਜ਼ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ।  

0 Comments
0

You may also like