ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਹੰਸਰਾਜ ਹੰਸ, ਲੋਕਾਂ ਨੂੰ ਅਪੀਲ ਕਰ ਕਿਹਾ ਨਾਂ ਰੱਖੋ ਹਥਿਆਰ

written by Pushp Raj | June 04, 2022

ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਦੀ ਮੌਤ ਨਾਲ ਮਾਤਾ ਪਿਤਾ, ਸਾਥੀ ਕਲਾਕਾਰ ਅਤੇ ਫੈਨਜ਼ ਸੋਗ ਵਿੱਚ ਡੁੱਬੇ ਹੋਏ ਹਨ। ਗਾਇਕ ਦੀ ਅਚਾਨਕ ਮੌਤ ਨੇ ਸਭ ਨੂੰ ਧੁਰ ਅੰਦਰੋ ਹਿਲਾ ਕੇ ਰੱਖ ਦਿੱਤਾ। ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਮਸ਼ਹੂਰ ਗਾਇਕ ਹੰਸਰਾਜ ਹੰਸਬੇਹੱਦ ਭਾਵੁਕ ਹੋ ਗਏ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਪੰਜਾਬੀ ਫਿਲਮ ਇੰਡਸਟਰੀ ਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਜਦੋਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਤਾਂ ਉਥੇ ਪੱਤਰਕਾਰਾਂ ਨੇ ਉਨ੍ਹਾਂ ਨਾਲ ਦਿਨ ਦਹਾੜੇ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਕਾਂਡ ਬਾਰੇ ਪੁੱਛਿਆ।

ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਹੰਸਰਾਜ ਹੰਸ ਬੇਹੱਦ ਭਾਵੁਕ ਹੋ ਗਏ। ਉਨਾਂ ਨੇ ਕਿਹਾ ਕਿ ਇਹ ਜੋ ਵਾਪਰਿਆ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ। ਅਸੀਂ ਸਾਰੇ ਹੀ ਪੁੱਤਰ-ਧੀਆਂ ਵਾਲੇ ਹਾਂ। ਇੱਕ ਮਾਤਾ-ਪਿਤਾ ਦੇ ਜਿਉਂਦੇ ਜੀ ਭਰੀ ਜਵਾਨੀ 'ਚ ਪੁੱਤਰ ਦਾ ਚੱਲੇ ਜਾਣਾ, ਇਸ ਤੋਂ ਵੱਡਾ ਕੋਈ ਦੁੱਖ ਨਹੀਂ। ਇਸ ਵੇਲੇ ਸਿੱਧੂ ਦੇ ਮਾਪਿਆਂ 'ਤੇ ਕੀ ਬੀਤ ਰਹੀ ਹੈ ਇਹ ਉਨ੍ਹਾਂ ਦੇ ਅੱਥਰੂ ਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ।

ਇਸ ਦੌਰਾਨ ਉਨ੍ਹਾਂ ਨੇ ਸੂਬੇ 'ਚ ਇੱਕ ਮਸ਼ਹੂਰ ਹਸਤੀ ਨਾਲ ਵਾਪਰੇ ਇਸ ਦਰਦਨਾਕ ਹਾਦਸੇ ਦੀ ਨਿੰਦਿਆ ਕੀਤੀ। ਉਨ੍ਹਾਂ ਨੇ ਸਰਕਾਰ ਕੋਲੋਂ ਜਲਦ ਤੋਂ ਜਲਦ ਮੂਸੇਵਾਲਾ ਦੇ ਕਾਤਲਾਂ ਨੂੰ ਫੜ ਕੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਇਸ ਦੌਰਾਨ ਹੰਸਾਰਜ ਹੰਸ ਲੋਕਾਂ ਨੂੰ ਖ਼ਾਸ ਅਪੀਲ ਵੀ ਕਰਦੇ ਨਜ਼ਰ ਆਏ।

ਹੰਸਰਾਜ ਹੰਸ ਨੇ ਕਿਹਾ ਕਿ ਸਿੱਧੂ ਦੇ ਪਿਤਾ ਨੇ ਉਸ ਦੇ ਅੰਤਿਮ ਸੰਸਕਾਰ ਦੇ ਸਮੇਂ ਜਦੋਂ ਉਨ੍ਹਾਂ ਦੇ ਪਿਤਾ ਨੇ ਪੱਗ ਲਾਹੀ ਉਹ , ਪੱਗ ਪੂਰੇ ਪੰਜਾਬ ਦੀ ਸੀ। ਇਸ ਲਈ ਆਪਸ ਵਿੱਚ ਏਕਤਾ ਅਤੇ ਪਿਆਰ ਰੱਖੋ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵੇਂ ਕਲਾਕਾਰਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਗੀਤ ਗਾਓ ਜਿਸ ਨਾਲ ਤੁਸੀਂ ਇੱਕਠੇ ਰਹਿ ਸਕੋ। ਆਪਣੇ ਕੋਲ ਗੀਤਾਂ ਤੇ ਸੁਰਾਂ ਨਾਲ ਭਰੇ ਸਾਜ ਰੱਖੋ ਤੇ ਕਿਰਪਾ ਕਰਕੇ ਹਥਿਆਰ ਨਾਂ ਰੱਖੋ ਤਾਂ ਜੋ ਕਿਸੇ ਵੀ ਮਾਤਾ-ਪਿਤਾ ਦਾ ਪੁੱਤਰ ਨਾਂ ਮਰੇ।

ਹਰ ਕੋਈ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ । ਗਾਇਕ ਸਿੱਧੂ ਮੂਸੇਵਾਲਾ ਇਸ ਭਰੀ ਜਵਾਨੀ ‘ਚ ਸਭ ਨੂੰ ਅਸਹਿ ਦੁੱਖ ‘ਚ ਛੱਡ ਕੇ ਚਲੇ ਗਏ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ । ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਸਭ ਤੋਂ ਜਿਆਦਾ ਮੁਸ਼ਕਿਲ ਚੋਂ ਗੁਜਰ ਰਹੇ ਹਨ । ਜਿਨ੍ਹਾਂ ਦਾ ਇਕਲੌਤਾ ਪੁੱਤਰ ਅੱਖਾਂ ‘ਚ ਅੱਥਰੂ ਦੇ ਸਦਾ ਲਈ ਉਨ੍ਹਾਂ ਤੋਂ ਦੂਰ ਹੋ ਗਿਆ ਹੈ ।

image from instagram

ਹੋਰ ਪੜ੍ਹੋ : ਐਲੀ ਮਾਂਗਟ ਨੇ ਹੱਥ 'ਤੇ ਖ਼ਾਸ ਟੈਟੂ ਬਣਵਾ ਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ ਤੇ ਸਿੱਧੂ ਦੇ ਮਾਪਿਆਂ ਦਾ ਖਿਆਲ ਰੱਖਣ ਦਾ ਕੀਤਾ ਵਾਅਦਾ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਛੋਟੇ ਜਿਹੇ ਸੰਗੀਤਕ ਸਫ਼ਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ । ਉਸ ਦੇ ਹਰ ਗੀਤ ‘ਚ ਜਿੰਦਗੀ ਦੀ ਸਚਾਈ ਛਿਪੀ ਹੋਈ ਸੀ । ਉਹ ਖੁਦ ਹੀ ਗੀਤ ਲਿਖਦਾ ਸੀ । ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ।ਉਹ ਸਦਾ ਦੇ ਲਈ ਇਸ ਦੁਨੀਆ ਨੂੰ ਛੱਡ ਗਿਆ ਹੈ ।

You may also like