ਬੁਆਏਫ੍ਰੈਂਡ ਨੇ ਹੰਸਿਕਾ ਮੋਟਵਾਨੀ ਨੂੰ ਰੋਮਾਂਟਿਕ ਅੰਦਾਜ਼ ਨਾਲ ਵਿਆਹ ਲਈ ਕੀਤਾ ਪ੍ਰਪੋਜ਼, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | November 02, 2022 01:55pm

Hansika Motwani engaged engaged to businessman Sohael Kathuriya: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ, ਆਖਰਕਾਰ ਹੰਸਿਕਾ ਮੋਟਵਾਨੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ। ਅਦਾਕਾਰਾ ਨੇ ਆਪਣੇ ਫੈਨਜ਼ ਦੇ ਨਾਲ ਵੈਡਿੰਗ ਪ੍ਰਪੋਜ਼ਲ ਦੀ ਝਲਕ ਸ਼ੇਅਰ ਕੀਤੀ ਹੈ। ਬੁੱਧਵਾਰ ਯਾਨੀ ਅੱਜ ਅਦਾਕਾਰਾ ਨੇ ਪੈਰਿਸ ਦੇ ਆਈਫਲ ਟਾਵਰ ਦੇ ਸਾਹਮਣੇ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : ਸ਼ਾਹਿਦ ਕਪੂਰ ਨੇ ਆਪਣੇ ਭਰਾ ਈਸ਼ਾਨ ਖੱਟਰ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ

hansika with boyfriend wedding proposal image source: instagram

ਇੱਕ ਫੋਟੋ ਵਿੱਚ ਸੋਹੇਲ ਹੰਸਿਕਾ ਦਾ ਹੱਥ ਫੜੀ ਗੋਡਿਆਂ ਭਾਰ ਬੈਠੇ ਨਜ਼ਰ ਆ ਰਹੇ ਹਨ। ਬੈਕਗ੍ਰਾਊਂਡ ਵਿੱਚ ਆਈਫਲ ਟਾਵਰ ਦਿਖਾਈ ਦੇ ਰਿਹਾ ਹੈ। ਦੋਵੇਂ ਲਾਲ ਗੁਲਾਬ ਅਤੇ ਚਿੱਟੀਆਂ ਮੋਮਬੱਤੀਆਂ ਨਾਲ ਬਣੇ ਦਿਲ ਦੇ ਅੰਦਰ ਖੜ੍ਹੇ ਸਨ। ਸਜਾਵਟ ਦੇ ਇੱਕ ਪਾਸੇ 'ਮੁਝਸੇ ਸ਼ਾਦੀ ਕਰੋਗੀ' ਵੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।

ਤਸਵੀਰਾਂ 'ਚ ਸੋਹੇਲ ਅਤੇ ਹੰਸਿਕਾ ਦਾ ਰੋਮਾਂਟਿਕ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਕੁਝ ਦੋਸਤ ਵੀ ਮੌਜੂਦ ਸਨ। ਜਿੱਥੇ ਹੰਸਿਕਾ ਸਫੇਦ ਪਹਿਰਾਵੇ ਵਿੱਚ ਰਾਜਕੁਮਾਰੀ ਲੱਗ ਰਹੀ ਸੀ, ਉੱਥੇ ਹੀ ਸੋਹੇਲ ਨੇ ਕਾਲੇ ਰੰਗ ਦੀ ਜੈਕੇਟ ਅਤੇ ਪੈਂਟ ਦੇ ਨਾਲ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਸੀ।

hansika motwani wedding bell image source: instagram

ਪੋਸਟ ਸ਼ੇਅਰ ਕਰਦੇ ਹੋਏ ਹੰਸਿਕਾ ਨੇ ਕੈਪਸ਼ਨ ਲਿਖਿਆ- 'ਹੁਣ ਅਤੇ ਹਮੇਸ਼ਾ ਲਈ'। ਆਪਣੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਸੋਹੇਲ ਨੇ ਲਿਖਿਆ- 'ਆਈ ਲਵ ਯੂ ਮਾਈ ਲਾਈਫ'। ਅਨੁਸ਼ਕਾ ਸ਼ੈੱਟੀ, ਸ਼੍ਰੀਆ ਰੈੱਡੀ ਅਤੇ ਵਰੁਣ ਧਵਨ ਨੇ ਵੀ ਹੰਸਿਕਾ ਅਤੇ ਸੋਹੇਲ ਦੀ ਮੰਗਣੀ 'ਤੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।  ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

actress hanshika wedding proposal image source: instagram

ਦੱਸ ਦੇਈਏ ਕਿ ਹੰਸਿਕਾ ਨੇ ਆਪਣੀ ਲਵ ਲਾਈਫ ਨੂੰ ਹੁਣ ਤੱਕ ਗੁਪਤ ਰੱਖਿਆ ਸੀ। ਮੀਡੀਆ ਰਿਪੋਰਟਸ ਮੁਤਾਬਕ ਹੰਸਿਕਾ ਅਤੇ ਸੋਹੇਲ 4 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਵਿਆਹ ਰਾਜਸਥਾਨ 'ਚ ਹੋਵੇਗਾ। ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵਿਆਹ ਦੀ ਤਰੀਕ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਹੈ।

 

View this post on Instagram

 

A post shared by Hansika Motwani (@ihansika)

You may also like